ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ‘ਚ ਵਾਧਾ

ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਰਜਿ: ਮਲੋਟ ਦੀ ਮੀਟਿੰਗ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਚੋਂਕ ਮਲੋਟ ਵਿਖੇ ਕੀਤੀ ਗਈ। ਜਿਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੈਂਬਰਾਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਪ੍ਰਬੰਧਕ ਕਮੇਟੀ ਰਜਿ: ਮਲੋਟ ਦੀ ਮੀਟਿੰਗ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਚੋਂਕ ਮਲੋਟ ਵਿਖੇ ਕੀਤੀ ਗਈ। ਜਿਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੈਂਬਰਾਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ। ਇਸ ਦੌਰਾਨ ਸ. ਪ੍ਰਿਤਪਾਲ ਸਿੰਘ ਗਿੱਲ, ਕੁਲਵਿੰਦਰ ਸਿੰਘ ਪੂਨੀਆ, ਇੰਦਰਜੀਤ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਸੁਰਿੰਦਰ ਪਾਲ ਸਿੰਘ ਰਿਟਾਇਰਡ ਐੱਸ.ਡੀ.ਓ, ਪਰਮਿੰਦਰ ਸਿੰਘ ਬਰਾੜ, ਮਾਸਟਰ ਸੁਖਦੇਵ ਸਿੰਘ ਕੰਗ, ਸ. ਬਲਵਿੰਦਰ ਸਿੰਘ ਸੱਗੂ, ਰਾਜ ਸਿੰਘ, ਸੁਖਮੰਦਰ ਸਿੰਘ, ਆਤਮਾ ਸਿੰਘ ਨਵੇਂ ਮੈਂਬਰ ਬਣਾਏ ਗਏ।

ਸਰਪ੍ਰਸਤ ਡਾ. ਗਿੱਲ ਨੇ ਨਵੇਂ ਆਏ ਮੈਂਬਰਾਂ ਦਾ ਸਵਾਗਤ ਕਰਦਿਆਂ ਬੇਨਤੀ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਨੂੰ ਅਤੇ ਸੁੰਦਰ ਬਣਾਉਣ ‘ਚ ਸਹਿਯੋਗ ਦਿੱਤਾ ਜਾਵੇ। ਮੈਂਬਰਾਂ ਨੇ ਵਿਸ਼ਵਾਸ਼ ਦਵਾਇਆ ਕਿ ਚੌਂਕ ਨੂੰ ਸੁੰਦਰ ਬਣਾਉਣ ਲਈ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਮੀਟਿੰਗ ਵਿੱਚ ਹਲਕਾ ਵਿਧਾਇਕ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਚੌਂਕ ਦੀ ਮੁਰੰਮਤ ਦਾ ਕੰਮ ਤਸੱਲੀਬਖਸ਼ ਕਰਵਾਇਆ ਜਾਵੇ, ਜਿਸ ਤਰ੍ਹਾਂ ਪਹਿਲਾਂ ਚੌਂਕ ਦੇ ਦੁਆਲੇ ਸਟੀਲ ਦੀਆਂ ਗਰਿਲਾਂ ਲਾਈਆਂ ਗਈਆਂ ਹਨ ਕਿਉਂਕਿ ਮੰਤਰੀ ਸਾਹਿਬ ਨੇ ਸੰਗਤਾਂ ਨੂੰ ਵਿਸ਼ਵਾਸ਼ ਦਵਾਇਆ ਸੀ ਕਿ ਇਸ ਚੌਂਕ ਨੂੰ ਅਤਿ ਸੁੰਦਰ ਬਣਾਉਣ ‘ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਬੰਧਕ ਕਮੇਟੀ ਨੇ ਚੌਂਕ ਦੇ ਉੱਪਰ ਸਟੀਲ ਦਾ ਖੰਡਾ ਲਾਉਣ ਅਤੇ ਵਾਟਰ ਵਕਸ ਦਾ ਕਨੈਕਸ਼ਨ ਲੈਣ ਦਾ ਮਤਾ ਪਾਸ ਕੀਤਾ। ਡਾ. ਗਿੱਲ ਨੇ ਸੰਗਤਾਂ ਨੂੰ ਇਸ ਚੌਂਕ ਦੇ ਵੱਧ ਤੋਂ ਵੱਧ ਮੈਂਬਰ ਬਣਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਨਛੱਤਰ ਸਿੰਘ ਫੌਜੀ, ਸਰੂਪ ਸਿੰਘ ਜਨਰਲ ਸਕੱਤਰ, ਸੰਦੀਪ ਕੁਮਾਰ ਕੈਸ਼ੀਅਰ, ਮਨਜੀਤ ਸਿੰਘ, ਕਸ਼ਮੀਰ ਸਿੰਘ, ਕੁਲਜੀਤ ਸਿੰਘ, ਦੇਸ ਰਾਜ ਸਿੰਘ, ਸੁਖਮਿੰਦਰ ਸਿੰਘ ਗਿੱਲ, ਰਾਮ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਬਾਠ, ਪਰਮਜੀਤ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਭਗਵੰਤ ਸਿੰਘ ਅਤੇ ਮੈਂਬਰਾਂ ਨੇ ਵਿਸ਼ਵਾਸ਼ ਦਵਾਇਆ ਕਿ ਚੌਂਕ ਦੀ ਸੁੰਦਰੀਕਰਨ ਲਈ ਸਹਿਯੋਗ ਦਿੱਤਾ ਜਾਵੇਗਾ।

Author : Malout Live