ਲੰਬੀ ਦੇ ਪਿੰਡ ਤਰਮਾਲਾ ਦੇ ਨਿਜੀ ਸਕੂਲ ਦੀ ਵੈਨ ਪਲਟਨ ਨਾਲ 15 ਸਾਲਾਂ ਵਿਦਿਆਰਥਣ ਦੀ ਮੌਤ

ਲੰਬੀ ਹਲਕੇ ਦੇ ਪਿੰਡ ਤਰਮਾਲਾ ਦੇ ਨਿੱਜੀ ਸਕੂਲ ਦੀ ਵੈਨ ਪਲਟਣ ਨਾਲ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜਦ ਕੇ ਇੱਕ ਹੋਰ ਲੜਕੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਵਿੱਚ ਬਾਰੀ ਨੇੜੇ ਬੈਠੀ ਇੱਕ ਵਿਦਿਆਰਥਣ ਏਕਮ ਸੰਧੂ (15 ਸਾਲ )ਦੀ ਗੱਡੀ ਵਿਚੋਂ ਬਾਹਰ ਡਿੱਗਣ ਕਰਕੇ ਮੌਤ ਹੋ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਪਿੰਡ ਤਰਮਾਲਾ ਦੇ ਨਿੱਜੀ ਸਕੂਲ ਦੀ ਵੈਨ ਪਲਟਣ ਨਾਲ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜਦ ਕੇ ਇੱਕ ਹੋਰ ਲੜਕੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਖੇਮਾ ਖੇੜਾ ਤੋਂ ਪਿੰਡ ਤਰਮਾਲਾ ਦੇ ਸਕੂਲ ਲਈ ਇੱਕ ਵੈਨ ਵਿਦਿਆਰਥੀਆਂ ਨੂੰ ਲੈਕੇ ਜਾ ਰਹੀ ਸੀ। ਖੁੱਬਣ ਨੇੜੇ ਵੈਨ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟ ਗਈ।

ਹਾਦਸੇ ਵਿੱਚ ਬਾਰੀ ਨੇੜੇ ਬੈਠੀ ਇੱਕ ਵਿਦਿਆਰਥਣ ਏਕਮ ਸੰਧੂ (15 ਸਾਲ )ਦੀ ਗੱਡੀ ਵਿਚੋਂ ਬਾਹਰ ਡਿੱਗਣ ਕਰਕੇ ਮੌਤ ਹੋ ਗਈ । ਮ੍ਰਿਤਕ ਲੜਕੀ ਚਾਲਕ ਜੁਗਰਾਜ ਸਿੰਘ ਦੀ ਹੀ ਬੇਟੀ ਸੀ। ਜਦ ਕੇ ਇੱਕ ਹੋਰ ਪੰਜ ਸਾਲ ਦੀ ਬੱਚੀ ਮੰਨਤ ਪੁਤਰੀ ਕੁਲਵਿੰਦਰ ਸਿੰਘ ਵਾਸੀ ਖੇਮਾਖੇੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਿਸ ਨੂੰ ਇਲਾਜ ਲਈ ਏਮਜ ਬਠਿੰਡਾ ਵਿਖੇ ਭਰਤੀ ਕਰਾਇਆ ਹੈ।

Author : Malout Live