ਅਕਾਊਟੈਂਟ ਦਫਤਰ RTA ਬਠਿੰਡਾ ਅਤੇ ਉਸਦਾ ਪ੍ਰਾਈਵੇਟ ਸਹਾਇਕ ਰਾਜੂ ਸਿੰਘ 1000 ਰੁਪਏ ਦੀ ਰਿਸ਼ਵਤ ਲੈਂਦੇ ਹੋਇਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਗ੍ਰਿਫਤਾਰ

ਮਲੋਟ (ਬਠਿੰਡਾ): ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋਂ ਟਾਲਰੈਂਸ ਦੀ ਨੀਤੀ ਤਹਿਤ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਤਹਿਤ ਅੱਜ ਦਫਤਰ ਆਰ.ਟੀ.ਏ. ਬਠਿੰਡਾ ਦਾ ਅਕਾਊਟੈਂਟ ਦਿਨੇਸ਼ ਅੰਤਿਲ ਆਪਣੇ ਪ੍ਰਾਈਵੇਟ ਸਹਾਇਕ ਰਾਜੂ ਸਿੰਘ ਉਰਫ ਰੱਜ਼ੀ ਰਾਹੀ 1000 ਰੁਪਏ ਰਿਸ਼ਵਤ ਲੈਂਦਿਆਂ ਦੋਵਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਨੂੰ ਹਰਪ੍ਰੀਤ ਸਿੰਘ ਪੁੱਤਰ ਸ਼੍ਰੀ ਸੰਪੂਰਨ ਸਿੰਘ ਵਾਸੀ ਸੁਰਖਪੀਰ ਰੋਡ, ਗਲੀ ਨੰਬਰ 16, ਬਠਿੰਡਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਹਰਪ੍ਰੀਤ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਮੇਰੇ ਵੱਲੋ ਵੱਖ-ਵੱਖ ਸਰਕਾਰੀ ਦਫਤਰ ਵਿਖੇ ਦਿੱਤੇ ਜਾਣ ਵਾਲੇ ਫਾਰਮ/ਕਾਗਜ਼ਾਤ ਵੀ ਭਰੇ ਜਾਂਦੇ ਹਨ ਅਤੇ ਮੇਰੇ ਕੁੱਝ ਜਾਣਕਾਰਾਂ ਵੱਲੋਂ ਆਪਣੇ ਰੀ-ਸਾਈਨਮੈਂਟ ਅਤੇ ਰੀ-ਨਿਊ ਕਰਵਾਉਣ ਵਾਲੇ ਵਹੀਕਲਾਂ ਦੇ ਫਾਰਮ ਮੇਰੇ ਪਾਸੋਂ ਭਰਵਾਕੇ ਮੇਰੇ ਵੱਲੋਂ ਹੀ ਦਫਤਰ ਆਰ.ਟੀ.ਏ ਪਾਸੋਂ ਕੋਡ ਲਗਵਾਇਆ ਜਾਣਾ ਸੀ।

ਜਦੋਂ ਮੈਂ ਦਫਤਰ ਆਰ.ਟੀ.ਏ ਬਠਿੰਡਾ ਵਿਖੇ ਤਾਇਨਾਤ ਦਿਨੇਸ਼ ਕੁਮਾਰ ਅਕਾਊਟੈਂਟ ਪਾਸ ਇਨ੍ਹਾਂ ਫਾਇਲਾਂ ਪਰ ਕੋਡ ਲਗਵਾਉਣ ਲਈ ਗਿਆ ਤਾਂ ਦਿਨੇਸ਼ ਕੁਮਾਰ ਅਕਾਊਟੈਂਟ ਦਫਤਰ ਆਰ.ਟੀ.ਏ. ਬਠਿੰਡਾ ਨੇ ਨਾਲ ਬੈਠੇ ਵਿਅਕਤੀ ਜਿਸਨੂੰ ਰਾਜੂ ਸਿੰਘ ਉਰਫ ਰੱਜੀ ਵੱਲ ਇਸ਼ਾਰਾ ਕਰਕੇ ਰਾਜੂ ਸਿੰਘ ਉਰਫ ਰੱਜ਼ੀ ਰਾਹੀਂ 100 ਰੁਪਏ ਪ੍ਰਤੀ ਫਾਇਲ ਦੇ ਹਿਸਾਬ ਨਾਲ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਪਾਇਆ ਗਿਆ ਕਿ ਆਰ.ਟੀ.ਏ ਦਫਤਰ ਬਠਿੰਡਾ ਵਿਖੇ ਰੋਜ਼ਾਨਾ ਕੋਡ ਲਗਾਉਣ ਸੰਬੰਧੀ ਪਬਲਿਕ/ਏਜੰਟਾਂ ਰਾਹੀ ਤਕਰੀਬਨ 100 ਫਾਇਲਾਂ ਐੱਸ.ੳ/ਅਕਾਊਟੈਂਟ ਪਾਸ ਆਉਂਦੀਆ ਸਨ, ਜਿਸਤੇ ਪ੍ਰਤੀ ਫਾਇਲ 100 ਰੂਪੈ. ਰਿਸ਼ਵਤ ਦੇ ਹਿਸਾਬ ਨਾਲ ਇੱਕ ਮਹੀਨੇ ਦੇ ਕਰੀਬ ਢਾਈ ਤੋਂ ਤਿੰਨ ਲੱਖ ਰੂਪੈ. ਅਤੇ ਇੱਕ ਸਾਲ ਵਿੱਚ ਕਰੀਬ/ਕਰੀਬ 30 ਲੱਖ ਰੂਪੈ. ਰਿਸ਼ਵਤ ਦੇ ਰੂਪ ਵਿੱਚ ਪਬਲਿਕ ਦਾ ਪੈਸਾ ਹੜੱਪ ਕੀਤਾ ਜਾਂਦਾ ਸੀ। ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਜਾਲ ਵਿਛਾਇਆ ਤੇ ਉਕਤ ਦੋਵੇ ਮੁਲਜ਼ਮਾਂ ਨੂੰ ਸ਼ਿਕਾਇਤਕਰਤਾ ਕੋਲੋਂ 10 ਫਾਇਲਾਂ ਦੇ ਪ੍ਰਤੀ 100 ਰੁਪੈ. ਦੇ ਹਿਸਾਬ ਨਾਲ ਬਣਦੇ 1000/—ਰੁਪਏ ਦੀ ਰਿਸ਼ਵਤ ਹਾਸਲ ਕਰਦਿਆ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸੰਬੰਧ ਵਿੱਚ ਉਕਤ ਮੁਲਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। Author: Malout Live