ਲੋਕਾਂ ਦੀ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਲਈ ਜਿਲ੍ਹਾ ਪੁਲਿਸ ਵੱਲੋਂ ਅਪ੍ਰੇਸ਼ਨ ਸੀਲ ਤਹਿਤ 19 ਇੰਟਰਸਟੇਟ ਨਾਕੇ ਲਗਾ ਕੇ ਚਲਾਇਆ ਸਰਚ ਅਭਿਆਨ
ਮਲੋਟ: ਮਾਨਯੋਗ ਗੋਰਵ ਯਾਦਵ IPS ਡੀ.ਜੀ.ਪੀ ਪੰਜਾਬ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਨਸ਼ਿਆ ਦੇ ਖਾਤਮੇ ਲਈ ਸੂਬਾ ਅੰਦਰ ਅਪ੍ਰੇਸ਼ਨ ਸੀਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 19 ਇੰਟਰਸਟੇਟ ਨਾਕੇ ਲਗਾਏ ਗਏ ਜਿਨ੍ਹਾਂ ਦੀ ਅਗਵਾਈ ਸ. ਹਰਮਨਬੀਰ ਸਿੰਘ IPS. ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਗਈ ਅਤੇ ਇਨ੍ਹਾਂ ਨਾਕਿਆ ਤੇ ਸ਼੍ਰੀ ਕੁਲਵੰਤ ਰਾਏ ਐੱਸ.ਪੀ (ਐੱਚ), ਸ. ਅਵਤਾਰ ਸਿੰਘ ਡੀ.ਐੱਸ.ਪੀ (ਐੱਚ), ਸ਼੍ਰੀ ਰਾਜੇਸ਼ ਸਨੇਹੀ ਡੀ.ਐੱਸ.ਪੀ (ਡੀ), ਸ. ਬਲਕਾਰ ਸਿੰਘ ਡੀ.ਐੱਸ.ਪੀ (ਮਲੋਟ), ਸ. ਜਸਬੀਰ ਸਿੰਘ ਡੀ.ਐੱਸ.ਪੀ (ਗਿੱਦੜਬਾਹਾ), ਸ. ਸਤਨਾਮ ਸਿੰਘ ਡੀ.ਐੱਸ.ਪੀ (ਐੱਨ.ਡੀ.ਪੀ.ਐੱਸ), ਮੁੱਖ ਅਫਸਰਾਨ ਥਾਣਾ ਸਮੇਤ ਕੁੱਲ 121 ਪੁਲਿਸ ਅਧਿਕਾਰੀ/ਕ੍ਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਗਈ। ਸ. ਹਰਮਨਬੀਰ ਸਿੰਘ IPS ਐੱਸ.ਐੱਸ.ਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੀ ਸੁਰੱਖਿਆਂ ਅਤੇ
ਨਸ਼ਿਆ ਦੇ ਖਾਤਮੇ ਲਈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹੱਦ ਦੇ ਨਾਲ ਲੱਗਦੀਆਂ ਦੂਸਰੇ ਸੂਬੇ ਦੀਆਂ ਸਰਹੱਦਾਂ ਤੇ 19 ਇੰਟਰਸਟੇਟ ਨਾਕੇ ਲਗਾਏ ਗਏ। ਇਨ੍ਹਾ ਨਾਕਿਆਂ ਤੇ ਆਪ੍ਰੇਸ਼ਨ ਸੀਲ ਤਹਿਤ ਹਰ ਪਾਸੋਂ ਸੀਲ ਕਰਕੇ ਸ਼੍ਰੀ ਮੁਕਤਸਰ ਸਾਹਿਬ ਦੀ ਹੱਦ ਦੇ ਬਾਹਰ ਜਾਣ ਅਤੇ ਅੰਦਰ ਆਉਣ ਵਾਲੇ ਵਹੀਕਲਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਕੀਤੀ ਗਈ ਅਤੇ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਬਲਕਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫਤੂਹੀ ਖੇੜ੍ਹਾ ਜਿਸ ਤੇ ਮੁਕੱਦਮਾ ਨੰਬਰ 30 ਮਿਤੀ 07.09.2020 ਅ/ਧ 22ਬੀ/61/85 ਥਾਣਾ ਲੰਬੀ ਵਿਖੇ ਦਰਜ਼ ਸੀ ਜੋ ਕਿ ਮਾਨਯੋਗ ਅਦਾਲਤ ਵੱਲੋਂ ਮਿਤੀ 19/12/2020 ਨੂੰ ਭਗੌੜਾ (ਪੀ.ਓ) ਘੋਸ਼ਿਤ ਕੀਤਾ ਗਿਆ ਅਤੇ ਦਰਸ਼ਨ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਦੋਦਾ ਜਿਸ ਤੇ ਮੁਕੱਦਮਾ ਨੰਬਰ 16 ਮਿਤੀ 28.10.2020 ਅ/ਧ 61/1/14 ਐਕਸਾਇਜ਼ ਐਕਟ ਥਾਣਾ ਕੋਟਭਾਈ ਦਰਜ਼ ਸੀ ਜੋ ਕਿ ਮਾਨਯੋਗ ਅਦਾਲਤ ਵੱਲੋਂ ਮਿਤੀ 07/01/2023 ਨੂੰ ਭਗੌੜਾ (ਪੀ.ਓ) ਘੋਸ਼ਿਤ ਕੀਤਾ ਗਿਆ ਸੀ ਨੂੰ ਵੀ ਕਾਬੂ ਕੀਤਾ ਗਿਆ। ਜਿਨ੍ਹਾ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। Author: Malout Live