ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਨੇ ਸ਼੍ਰੀ ਮੁਕਤਸਰ ਸਾਹਿਬ ਦਾ ਕੀਤਾ ਦੌਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਨੇ ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਦਾ  ਦੌਰਾ ਕੀਤਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀ ਸਕੀਮਾਂ ਦਾ ਜਾਇਜਾ ਲਿਆ। ਆਪਣੇ ਇਸ ਦੌਰੇ ਦੌਰਾਨ ਉਹਨਾਂ ਲਾਭਪਾਤਰੀਆਂ ਅਨਾਜ ਦੀ ਵੰਡ, ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਟੇਟਸ, ਆਂਗਨਵਾੜੀ ਸੈਂਟਰ/ਸਕੀਮਾਂ, ਰਾਸ਼ਨ ਡਿੱਪੂਆਂ ਅਤੇ ਸਕੂਲਾਂ ਆਦਿ ਵਿੱਚ ਅਨਾਜ/ਮਿਡ-ਡੇ ਮੀਲ ਸਿਸਟਮ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਸ਼੍ਰੀ ਧਾਲੀਵਾਲ ਨੇ ਬਲਾਕ ਗਿੱਦੜਬਾਹਾ ਵਿਖੇ ਸਰਕਾਰੀ ਸਕੂਲਾਂ, ਆਂਗਨਵਾੜੀ ਸੈਂਟਰਾਂ ਅਤੇ ਰਾਸ਼ਨ ਡਿੱਪੂਆਂ ਦੀ ਚੈਕਿੰਗ ਕਰਨ ਲਈ ਫੀਲਡ ਦੌਰਾ ਕੀਤਾ। ਉਹਨਾਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ, ਸਰਕਾਰੀ ਪ੍ਰਾਇਮਰੀ ਸਕੂਲ (ਬਸਤੀ ਬਾਜੀਗਰ) ਕੋਟਭਾਈ, ਆਂਗਨਵਾੜੀ ਸੈਂਟਰ ਕੋਟਭਾਈ, ਸਰਕਾਰੀ ਡਿੱਪੂ ਕੋਟਭਾਈ (ਡਿੱਪੂ ਹੋਲਡਰ ਵੇਦ ਪ੍ਰਕਾਸ਼) ਅਤੇ ਸਰਕਾਰੀ ਡਿੱਪੂ ਦੋਦਾ (ਡਿੱਪੂ ਹੋਲਡਰ ਗੁਰਵਿੰਦਰ ਸਿੰਘ) ਦਾ ਨਿਰੀਖਣ ਕੀਤਾ।

ਚੈਕਿੰਗ ਦੌਰਾਨ ਖਾਣ ਪੀਣ ਵਾਲੀ ਵਸਤੂਆਂ ਦੇ ਸੈਂਪਲ ਵੀ ਭਰਵਾਏ ਗਏ। ਡਿੱਪੂਆਂ ਦੀ ਚੈਕਿੰਗ ਦੌਰਾਨ ਉਹਨਾਂ ਮੌਕੇ ਤੇ ਮੌਜੂਦ ਲਾਭਪਾਤਰੀਆਂ  ਦੱਸਿਆ ਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਸਰਕਾਰ ਵੱਲੋਂ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ। ਸਰਕਾਰੀ ਪ੍ਰਾਇਮਰੀ ਸਕੂਲ (ਬਸਤੀ ਬਾਜੀਗਰ) ਕੋਟਭਾਈ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਮਿਡ-ਡੇ ਮੀਲ ਦਾ ਖਾਣਾ ਸਕੂਲ ਦੇ ਕੁੱਕ ਦੇ ਘਰ ਬਣਾਇਆ ਜਾ ਰਿਹਾ ਸੀ, ਜਿਸ ਸੰਬੰਧੀ ਬਣਦੀ ਕਾਰਵਾਈ ਕਰਨ ਲਈ ਉਹਨਾਂ ਜਿਲ੍ਹਾ ਸਿੱਖਿਆ ਅਫਸਰ  ਹਦਾਇਤ ਕੀਤੀ ਗਈ। ਚੈਕਿੰਗ ਦੌਰਾਨ ਜੋ ਵੀ ਖਾਮੀਆਂ ਕਮਿਸ਼ਨ ਦੇ ਮੈਂਬਰ ਦੇ ਧਿਆਨ ਵਿਚ ਆਈਆਂ ਉਹਨਾਂ ਤੁਰੰਤ ਪਭਾਵ ਨਾਲ ਦੂਰ ਕਰਨ ਲਈ ਸੰਬੰਧਿਤ ਅਧਿਕਾਰੀਆਂ  ਹਦਾਇਤ ਕੀਤੀ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ  ਰਾਸ਼ਨ ਡਿੱਪੂਆਂ, ਮਿੱਡ ਦੇ ਮੀਲ ਅਤੇ ਆਂਗਨਵਾੜੀ ਕੇਂਦਰ ਨਾਲ ਸੰਬੰਧਿਤ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਜਿਲ੍ਹਾ ਸ਼ਿਕਾਇਤ ਨਿਵਾਰਨ ਅਫਸਰ ਜਾਂ ਕਮਿਸ਼ਨ ਦੀ ਵੈੱਬਸਾਈਟ https://psfc.punjab.gov.in/ ਅਤੇ ਹੈਲਪਲਾਈਨ ਨੰ: 9876764545 ਉੱਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। Author: Malout Live