ਡੇਂਗੂ ਦੀ ਪੈਦਾਵਾਰ ਨੂੰ ਰੋਕਣ ਸੰਬੰਧੀ ਆਮ ਪਬਲਿਕ ਨੂੰ ਜਾਗਰੂਕ ਹੋਣ ਲਈ ਕੀਤੀ ਅਪੀਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡੇਂਗੂ ਕਰਕੇ ਪਲੇਟਲੈਟ ਸੈੱਲ ਘਟਣ ਦੀ ਹਾਲਤ ਵਿੱਚ ਜੇਕਰ ਪਲੇਟਲੈਟ ਚੜਾਉਣ ਦੀ ਲੋੜ ਪੈ ਗਈ ਤਾਂ ਹਸਪਤਾਲ ਦੇ ਹਜ਼ਾਰਾ ਰੁਪਏ ਦੇ ਖਰਚਿਆ ਤੋਂ ਇਲਾਵਾ 12500/- ਰੁਪਏ ਪ੍ਰਤੀ ਯੂਨਿਟ ਪਲੇਟਲੇਟ ਸੈੱਲ ਚੜਾਉਣ ਦਾ ਖਰਚਾ ਵੀ ਹੋਵੇਗਾ। ਅਜਿਹੇ ਵੱਡੇ ਖਰਚੇ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਸਾਫ ਪਾਣੀ ਨੂੰ ਖੜ੍ਹਾ ਹੋਣ ਤੋਂ ਰੋਕੋ ਤਾਂ ਜੋ ਡੇਂਗੂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਡੇਂਗੂ ਮੱਛਰ ਦੇ ਪਨਪਣ ਦਾ ਕਾਰਨ:-
  1. ਹਫਤੇ ਤੱਕ ਖੜਾ ਸਾਫ ਪਾਣੀ
  2. ਮਨੀ ਪਲਾਂਟ ਦੀਆਂ ਬੋਤਲਾਂ ਵਿੱਚ ਪਾਣੀ
  3. ਹਵਾ ਵਾਲੇ ਕੂਲਰਾਂ ਵਿੱਚ ਪਾਣੀ
  4. ਫੁੱਲ ਗਮਲੇ ਦੀ ਟਰੇ ਵਿੱਚ ਪਾਣੀ
  5. ਜਾਨਵਰਾਂ ਅਤੇ ਪੰਛੀਆਂ ਦੇ ਪੀਣ ਵਾਲੇ ਪਾਣੀ ਲਈ ਕਟੋਰੇ ਵਿੱਚ ਪਾਣੀ
  6. ਕਬਾੜ ਵਿੱਚ ਪਏ ਟਾਇਰਾ ਵਿੱਚ ਖੜ੍ਹਾ ਪਾਣੀ
ਡੇਂਗੂ ਮੱਛਰ ਦਾ ਜੀਵਨ ਚੱਕਰ:-
  1. ਡੇਂਗੂ ਦੀ ਸ਼ੁਰੂਆਤ ਸਾਫ਼ ਖੜੇ ਪਾਣੀ ਵਿੱਚ ਹੁੰਦੀ ਹੈ। ਲਾਰਵੇ ਤੋਂ ਮੱਛਰ ਬਣਨ ਵਿੱਚ ਲਗਭਗ ਇਕ ਹਫ਼ਤਾ ਲੱਗਦਾ ਹੈ।
  2. ਡੇਂਗੂ ਜਨਮ ਸਥਾਨ ਤੋਂ 200 ਮੀਟਰ ਦੇ ਘੇਰੇ ਵਿੱਚ ਹਮਲਾ ਕਰ ਸਕਦਾ ਹੈ।
  3. ਡੇਂਗੂ ਆਮ ਤੌਰ ਤੇ ਸਵੇਰੇ 09:00 ਤੋਂ 11:00 ਵਜੇ ਅਤੇ ਸ਼ਾਮ ਨੂੰ 04:00 ਤੋਂ 06:00 ਵਜੇ ਦੇ ਵਿਚਕਾਰ ਹਮਲਾ ਕਰਦਾ ਹੈ।
ਸਾਵਧਾਨੀਆਂ:-
  1. ਹਵਾ ਦੇ ਕੂਲਰਾਂ, ਮਨੀ ਪਲਾਂਟ ਦੀਆਂ ਬੋਤਲਾਂ, ਫੁੱਲਾਂ ਦੇ ਘੜੇ ਦੀ ਟ੍ਰੇਅ ਨੂੰ ਹਫ਼ਤੇ ਵਿੱਚ ਇਕ ਵਾਰ ਬਦਲੋ ਤਾਂ ਜੋ ਏਡੀਜ਼ (ਡੇਂਗੂ ਮੱਛਰ) ਦੇ ਜੀਵਨ ਚੱਕਰ ਨੂੰ ਰੋਕਿਆ ਕੀਤਾ ਜਾ ਸਕੇ।
  2. ਘਰ ਵਿੱਚ ਆਲ ਆਉਟ ਦੀ ਵਰਤੋਂ ਕਰੋ।
  3. ਪੂਰੀ ਸਲੀਵ ਸ਼ਰਟ ਅਤੇ ਪੂਰੀ ਪੈਂਟ ਪਹਿਨੋ।
  4. ਗੁਆਂਡੀਆਂ ਵਿੱਚ ਜਾਗਰੂਕਤਾ ਪੈਦਾ ਕਰੋ ਤਾਂ ਕਿ 200 ਮੀਟਰ ਘੇਰੇ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ ਇਸ ਤਰਾਂ ਪੂਰੇ ਸ਼ਹਿਰ ਨੂੰ ਡੇਂਗੂ ਤੋਂ ਮੁਕਤ ਬਣਾਉਣਾ ਹੈ।
  5. ਜੇ ਅਜਿਹੀ ਜਗ੍ਹਾ ਜਿੱਥੇ ਪੁਰਾਣੇ ਪਾਣੀ ਨੂੰ ਬਦਲਿਆ ਨਹੀਂ ਜਾ ਸਕਦਾ ਤਾਂ ਉਸ ਵਿੱਚ ਕੁੱਝ ਮਾਤਰਾ ਤੇਲ ਦੀ (ਖਾਣ ਵਾਲਾ ਤੇਲ, ਮੋਬੀਲ ਤੇਲ ਜਾਂ ਸੜਿਆ ਮੋਬੀਲ ਤੇਲ) ਪਾਓ ਜੋ ਪਾਣੀ ਤੇ ਪਰਤ ਬਣਾ ਕੇ ਰੱਖੇਗਾ ਅਤੇ ਲਾਰਵੇ ਨੂੰ ਪਾਣੀ ਤੋਂ ਬਾਹਰ ਆਕਸੀਜਨ ਲੈਣ ਲਈ ਨਹੀ ਆਉਣ ਦਿੰਦਾ ਜਿਸ ਨਾਲ ਏਡੀਜ਼ ਦਾ ਜਨਮ ਨਹੀਂ ਹੁੰਦਾ।
ਸਮਾਜਿਕ ਅਤੇ ਨੈਤਿਕ ਕਰਤੱਵ:- ਜਾਗਰੂਕਤਾ ਪੈਦਾ ਕਰਨ ਲਈ ਇਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਅਤੇ ਤੁਹਾਨੂੰ ਵੀ ਅਜਿਹਾ ਕਰਨ ਦੀ ਉਮੀਦ ਕਰ ਰਿਹਾ ਹਾਂ। ਇਹ ਛੋਟੀ ਜਿਹੀ ਜਾਣਕਾਰੀ ਓਹਨਾਂ ਸਾਰੇ ਲੋਕਾਂ ਦੀ ਜ਼ਿੰਦਗੀ ਬਚਾ ਸਕਦੀ ਜੋ ਅਜੇ ਤੱਕ ਜਾਣੂੰ ਨਹੀਂ ਹਨ। Author: Malout Live