ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਲੋਕਾਂ ਨਾਲ ਕਰਨਗੇ ਪਬਲਿਕ ਮਿਲਣੀ
ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਲੋਟ, ਗਿੱਦੜਬਾਹਾ ਅਤੇ ਲੰਬੀ ਹਲਕੇ ਦੇ ਨਿਵਾਸੀਆਂ ਲਈ 20 ਨਵੰਬਰ ਅਤੇ 25 ਨਵੰਬਰ ਨੂੰ ਡੀ.ਐਸ.ਪੀ ਦਫ਼ਤਰ ਮਲੋਟ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਆਊਟਰੀਚ ਪਬਲਿਕ ਮੀਟਿੰਗ ਰੱਖੀ ਗਈ ਹੈ।
ਮਲੋਟ : ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਲੋਟ, ਗਿੱਦੜਬਾਹਾ ਅਤੇ ਲੰਬੀ ਹਲਕੇ ਦੇ ਨਿਵਾਸੀਆਂ ਲਈ 20 ਨਵੰਬਰ ਅਤੇ 25 ਨਵੰਬਰ ਨੂੰ ਡੀ.ਐਸ.ਪੀ ਦਫ਼ਤਰ ਮਲੋਟ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਆਊਟਰੀਚ ਪਬਲਿਕ ਮੀਟਿੰਗ ਰੱਖੀ ਗਈ ਹੈ। ਜਿਸ ਵਿੱਚ ਪਬਲਿਕ ਆਪਣੀਆਂ ਸ਼ਿਕਾਇਤਾਂ, ਮੁੱਦੇ ਅਤੇ ਸੁਝਾਵ ਸਿੱਧੇ ਪੁਲਿਸ ਅਧਿਕਾਰੀਆਂ ਨਾਲ ਸਾਂਝੇ ਕਰ ਸਕਦੀ ਹੈ। ਸ਼੍ਰੀ ਮੁਕਤਸਰ ਸਾਹਿਬ ਪੁਲਿਸ ਜਨ ਸੁਰੱਖਿਆ ਲਈ ਵਚਨਬੱਧ ਹੈ।
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਿਲਣੀ ਵਿੱਚ ਆਉਣ ਅਤੇ ਬੇ-ਖੌਫ ਹੋ ਕੇ ਪੁਲਿਸ ਪ੍ਰਸ਼ਾਸ਼ਨ ਅੱਗੇ ਆਪਣੀਆਂ ਪ੍ਰੇਸ਼ਾਨੀਆਂ ਅਤੇ ਮੁੱਦੇ ਰੱਖਣ।
Author : Malout Live



