ਕੈਬਨਿਟ ਮੰਤਰੀ ਦੇ ਪਤੀ ਦਾ ਨਾਂ ਵਰਤ ਕੇ ਵੈਸਟਰਨ ਯੂਨੀਅਨ ਤੋਂ ਮੰਗੇ ਪੈਸੇ, ਕੇਸ ਦਰਜ
ਬੀਤੇ ਕੱਲ੍ਹ ਮਲੋਟ 'ਚ ਇੱਕ ਮਨੀਂ ਐਕਸਚੇਂਜਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ। ਜਿਸ ਵਿੱਚ ਕਾਲ ਕਰਨ ਵਾਲੇ ਵਿਅਕਤੀ ਨੇ ਆਖਿਆ ਕਿ ਉਹ (ਗੱਲ ਕਰਨ ਵਾਲਾ) ਮੰਤਰੀ ਬਲਜੀਤ ਕੌਰ ਦਾ ਘਰਵਾਲਾ ਬੋਲ ਰਿਹਾ ਹੈ ਅਤੇ 27 ਹਜ਼ਾਰ ਰੁਪਏ ਦੀ ਜਰੂਰਤ ਹੈ। ਜਿਸ ਉਪਰੰਤ ਵਿਅਕਤੀ (ਸ਼ਿਕਾਇਤਕਰਤਾ) ਨੇ ਬਿਨ੍ਹਾ ਕਿਸੇ ਦੇਰੀ, ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਸੰਬੰਧੀ ਮਲੋਟ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਮਲੋਟ : ਬੀਤੇ ਕੱਲ੍ਹ ਮਲੋਟ 'ਚ ਇੱਕ ਮਨੀਂ ਐਕਸਚੇਂਜਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ। ਜਿਸ ਵਿੱਚ ਕਾਲ ਕਰਨ ਵਾਲੇ ਵਿਅਕਤੀ ਨੇ ਆਖਿਆ ਕਿ ਉਹ (ਗੱਲ ਕਰਨ ਵਾਲਾ) ਮੰਤਰੀ ਬਲਜੀਤ ਕੌਰ ਦਾ ਘਰਵਾਲਾ ਬੋਲ ਰਿਹਾ ਹੈ ਅਤੇ 27 ਹਜ਼ਾਰ ਰੁਪਏ ਦੀ ਜਰੂਰਤ ਹੈ, ਬੱਚੇ ਦੀ ਫ਼ੀਸ ਭਰਨੀਂ ਹੈ। ਸ਼ਿਕਾਇਤਕਰਤਾ ਅਜਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ/ਬਿਆਨ ਲਿਖਾਇਆ ਕਿ ਉਹ ਨਿੱਜੀ ਤੌਰ 'ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਪਤੀ ਦੀ ਆਵਾਜ਼ ਨੂੰ ਪਛਾਣਦਾ ਹੋਣ ਕਰਕੇ ਬਿਨ੍ਹਾਂ ਕਿਸੇ ਦੇਰੀ ਤੋਂ ਸਮਝ ਗਿਆ ਕਿ ਉਕਤ ਫ਼ੋਨ ਕਾਲ ਕਿਸੇ ਠੱਗ ਦੁਆਰਾ ਧੋਖਾਧੜੀ ਕਰਨ ਦੇ ਇਰਾਦੇ ਨਾਲ ਕੀਤੀ ਗਈ ਹੋ ਸਕਦੀ ਹੈ।
ਜਿਸ ਉਪਰੰਤ ਵਿਅਕਤੀ (ਸ਼ਿਕਾਇਤਕਰਤਾ) ਨੇ ਬਿਨ੍ਹਾ ਕਿਸੇ ਦੇਰੀ, ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਮਾਮਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪੁਲਿਸ ਥਾਣਾ ਸਿਟੀ ਮਲੋਟ ਨੇਂ, 7 ਫੇਜ਼ ਮੋਹਾਲੀ ਦੇ ਰਹਿਣ ਵਾਲੇ ਵਿਅਕਤੀ ਦੇ ਖਿਲਾਫ਼ ਮੁਕੱਦਮਾ ਨੰਬਰ 207 ਅਧੀਨ ਬੀ.ਐਨ.ਐਸ ਧਾਰਾ 318(4) ਅਤੇ 319(2) ਦਰਜ ਕਰ ਲਿਆ ਹੈ।
Author : Malout Live



