ਕਲੀਨ ਇੰਡੀਆ ਮੁਹਿੰਮ ਤਹਿਤ ਮਲੋਟ ਦੇ ਬਜਾਰਾਂ ਵਿੱਚ ਕੀਤੀ ਗਈ ਸਫਾਈ

ਮਲੋਟ:- ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਮਲੋਟ ਦੇ ਵਲੰਟੀਅਰ ਪ੍ਰਿੰਸ ਬਾਂਸਲ (ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ) ਅਤੇ ਬਲਾਕ ਲੰਬੀ ਤੋਂ ਵਲੰਟੀਅਰ ਰੱਖਵਿੰਦਰ ਕੌਰ ਦੀ ਅਗਵਾਈ ਹੇਠ 'ਕਲੀਨ ਇੰਡੀਆ' ਮੁਹਿੰਮ ਤਹਿਤ ਮਲੋਟ ਬਜ਼ਾਰ ਵਿਖੇ ਸਫਾਈ ਕਰਵਾਈ ਗਈ।

ਇਸ ਮੌਕੇ ਤੇ ਨਗਰ ਕੌਂਸਲ ਮਲੋਟ ਦੇ ਸੁਪਰਵਾਈਜ਼ਰ ਸੰਨੀ ਕੁਮਾਰ ਮੋਜੂਦ ਸਨ ਅਤੇ ਵਲੰਟੀਅਰਾਂ ਦੁਆਰਾ ਮਲੋਟ ਦੇ ਲੋਕਾਂ ਨੂੰ ਪਲਾਸਟਿਕ ਨਾ ਵਰਤਣ ਦੀ ਅਪੀਲ ਕੀਤੀ। ਇਸ ਮੌਕੇ ਪਲਾਸਟਿਕ ਅਤੇ ਵਿਅਰਥ ਪਦਾਰਥ ਇਕੱਠਾ ਕੀਤਾ ਗਿਆ। ਇਸ ਸਮੇਂ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਪਦਾਰਥਾਂ ਬਾਰੇ ਜਾਗਰੂਕ ਕਰਕੇ ਉਸ ਤੋਂ ਫੈਲਣ ਵਾਲੀਆ ਬਿਮਾਰੀਆਂ ਤੋਂ ਜਾਣੂੰ ਕਰਵਾਇਆ ਨਾਲ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨ ਦੀ ਵਿਧੀ ਦੱਸ ਕੇ ਜਾਗਰੂਕ ਕੀਤਾ। ਇਕੱਠੇ ਕੀਤੇ ਕਚਰੇ ਦਾ ਨਿਪਟਾਰਾ ਨਗਰ ਕੌਂਸਲ ਮਲੋਟ ਦੇ ਸੁਪਰਵਾਈਜ਼ਰ ਸੰਨੀ ਕੁਮਾਰ ਦੁਆਰਾ ਕਰਵਾਇਆ ਗਿਆ।