ਮਲੋਟ:- ਪੰਜਾਬੀ ਗਾਇਕਾ ਅਫਸਾਨਾ ਖਾਨ ਅੱਜ ਡੀ.ਐਸ.ਪੀ. ਦਫਤਰ ਮਲੋਟ ਵਿਖੇ ਹਾਜ਼ਰ ਹੋਈ, ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਦੇ ਸਰਕਾਰੀ ਸਕੂਲ ਵਿਖੇ ਅਫਸਾਨਾ ਖਾਨ ਵਲੋਂ ਬੱਚਿਆਂ ਨਾਲ ਗਾਏ ਗਏ ਗੀਤਾਂ ਦੀ ਵੀਡੀਓ ਵਾਇਰਲ ਹੋਈ। ਜਿਸ ਉਪਰੰਤ ਪੰਡਿਤ ਰਾਓ ਵਲੋਂ ਐਸ. ਐਸ. ਪੀ. ਰਾਜਬਚਨ ਸਿੰਘ ਨੂੰ ਅਫਸਾਨਾ ਖਾਨ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤੇ ਸ਼ਿਕਾਇਤ ਦਰਜ ਕਰਵਾਈ। ਜਿਥੇ ਉਸ ਨੇ ਡੀ. ਐਸ. ਪੀ. ਐਮ. ਐਸ. ਔਲਖ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ

ਅਫਸਾਨਾ ਖਾਨ ਨੇ ਹਾਈਕੋਰਟ ਵਲੋਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਲਾਈ ਪਾਬੰਦੀ ਸਬੰਧੀ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਇਸ ਸਭ ਦਾ ਅਫਸੋਸ ਹੈ। ਅਫਸਾਨਾ ਨੇ ਦੱਸਿਆ ਕਿ ਉਹ ਪਿੰਡ ਬਾਦਲ ਦੇ ਹੀ ਸਰਕਾਰੀ ਸਕੂਲ ਦੀ ਵਿਦਿਆਰਥਣ ਰਹੀ ਹੈ ਅਤੇ ਉਥੇ ਉਹ ਅਧਿਆਪਕਾਂ ਨੂੰ ਮਿਲਣ ਲਈ ਗਈ ਸੀ। ਜਦ ਉਹ ਸਕੂਲ ਦੇ ਬੱਚਿਆਂ ਨਾਲ ਮਿਲੀ ਤਾਂ ਬੱਚਿਆਂ ਦੀ ਮੰਗ 'ਤੇ ਉਸ ਨੇ ਗੀਤ ਗਾਏ। ਅਫਸਾਨਾ ਨੇ ਦੱਸਿਆ ਕਿ ਹਰ ਇਕ ਵਿਅਕਤੀ ਜਦ ਉਪਲਬਧੀ 'ਤੇ ਪਹੁੰਚਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਜਿਥੇ ਉਸ ਦਾ ਬਚਪਨ ਬੀਤਿਆਂ ਹੈ, ਉਹ ਉਥੇ ਜਾਵੇ।