17 ਜੂਨ ਨੂੰ ਕਾਂਗਰਸ ਪਾਰਟੀ ਦੀ ਮੀਟਿੰਗ ਦਾ ਮਲੋਟ ਵਿਖੇ ਹੋਇਆ ਘਟਨਾਕ੍ਰਮ ਅਤਿ ਨਿੰਦਣਯੋਗ- ਐਡਵੋਕੇਟ ਜਸਪਾਲ ਸਿੰਘ ਔਲਖ

ਪ੍ਰੈੱਸ ਬਿਆਨ ਰਾਹੀਂ ਐਡਵੋਕੇਟ ਜਸਪਾਲ ਸਿੰਘ ਔਲਖ (ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ) ਨੇ ਕਿਹਾ ਕਿ ਉਹ 17 ਜੂਨ ਵਾਲੇ ਘਟਨਾਕ੍ਰਮ ਦੀ ਘੋਰ ਨਿੰਦਾ ਕਰਦੇ ਹਨ। ਵਿਰੋਧੀ ਖੇਮਾ ਕਾਂਗਰਸ ਪਾਰਟੀ ਦੇ ਕਲਚਰ ਨੂੰ ਨਹੀਂ ਸਮਝਦਾ, ਉਹਨਾਂ ਨੇ ਹਲਕਾ ਇੰਚਾਰਜ ਪ੍ਰੋ. ਰੁਪਿੰਦਰ ਕੌਰ ਰੂਬੀ ਤੋਂ ਮਾਇਕ ਖੋਹ ਕੇ ਗਲਤ ਕੀਤਾ, ਜੋ ਕਿ ਅਪਮਾਨਜਨਕ ਅਤੇ ਔਰਤ ਜਾਤ ਦੀ ਸ਼ਰੇਆਮ ਬੇਇੱਜ਼ਤੀ ਹੈ।

ਮਲੋਟ : ਪ੍ਰੈੱਸ ਬਿਆਨ ਰਾਹੀਂ ਐਡਵੋਕੇਟ ਜਸਪਾਲ ਸਿੰਘ ਔਲਖ (ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ) ਨੇ ਕਿਹਾ ਕਿ ਉਹ 17 ਜੂਨ ਵਾਲੇ ਘਟਨਾਕ੍ਰਮ ਦੀ ਘੋਰ ਨਿੰਦਾ ਕਰਦੇ ਹਨ। ਵਿਰੋਧੀ ਖੇਮਾ ਕਾਂਗਰਸ ਪਾਰਟੀ ਦੇ ਕਲਚਰ ਨੂੰ ਨਹੀਂ ਸਮਝਦਾ, ਉਹਨਾਂ ਨੇ ਹਲਕਾ ਇੰਚਾਰਜ ਪ੍ਰੋ. ਰੁਪਿੰਦਰ ਕੌਰ ਰੂਬੀ ਤੋਂ ਮਾਇਕ ਖੋਹ ਕੇ ਗਲਤ ਕੀਤਾ, ਜੋ ਕਿ ਅਪਮਾਨਜਨਕ ਅਤੇ ਔਰਤ ਜਾਤ ਦੀ ਸ਼ਰੇਆਮ ਬੇਇੱਜ਼ਤੀ ਹੈ। ਉਹਨਾਂ ਕਿਹਾ ਕਿ ਅਸ਼ਵਨੀ ਖੇੜਾ ਅਤੇ ਜੁਗਰਾਜ ਖੇੜਾ ਨੂੰ ਪਾਰਟੀ ਵਿੱਚੋਂ ਕੱਢਣਾ ਗੈਰ ਸੰਵਿਧਾਨਕ ਹੈ, ਕਿਉਂਕਿ ਜ਼ਿਲ੍ਹਾ ਕਮੇਟੀ ਦਾ ਅਧਿਕਾਰ ਖੇਤਰ ਨਹੀਂ ਹੈ।

ਉਹਨਾਂ ਦੱਸਿਆ ਕਿ ਜਿੱਥੋਂ ਤੱਕ ਮੁਆਫ਼ੀ ਦੀ ਗੱਲ ਜਿਲ੍ਹਾ ਕਮੇਟੀ ਵੱਲੋਂ ਕੀਤੀ ਗਈ ਹੈ ਉਹ ਬਿਲਕੁੱਲ ਗਲਤ ਤੇ ਝੂਠੀ ਹੈ, ਕਿਉਂਕਿ ਨੋਟਿਸ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਉਹਨਾਂ ਨੂੰ ਮਿਲਿਆ ਸੀ। ਉਸ ਸੰਬੰਧ ਵਿੱਚ ਜੋ ਜਵਾਬ ਭੇਜਿਆ ਗਿਆ ਸੀ ਮੁਆਫੀ ਨਹੀਂ ਖੇਦ ਸ਼ਬਦ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ। ਉਹਨਾਂ ਦੀ ਆਪਣੀ ਵੱਖਰੀ ਪਹਿਚਾਣ ਤੇ ਰੁਤਬਾ ਹੈ ਅਤੇ ਕਾਂਗਰਸ ਪਾਰਟੀ ਪ੍ਰਤੀ ਨਿਸ਼ਕਾਮ ਸੇਵਾਵਾਂ ਹਨ।

Author : Malout Live