ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਨੇ ਬਾਬਾ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਬਠਿੰਡਾ ਦੇ ਨੈਸ਼ਨਲ ਸਾਇੰਸ ਪ੍ਰੋਜੈਕਟ ਕੈਪਟੀਸ਼ਨ 'ਚ ਆਪਣੇ ਸਕੂਲ ਦਾ ਨਾਮ ਚਮਕਾਇਆ
ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਸੁਹਾਨੀ ਸਪੁੱਤਰੀ ਅਸ਼ੋਕ ਕੁਮਾਰ ਅਤੇ ਜੈਸਮੀਨ ਸਪੁੱਤਰੀ ਸੁਨੀਲ ਕੁਮਾਰ ਨੇ ਸਾਇੰਸ ਅਮੇਜਿੰਗ ਟਰਿਕਸ ਵਿਸ਼ੇ ਸੰਬੰਧੀ ਪ੍ਰੋਜੈਕਟ ਦੀ ਮੱਦਦ ਨਾਲ ਇਸ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਨਾਲ ਹੀ ਇਨਾਮ ਵਜੋਂ 5100 ਰੁਪਏ ਦਾ ਇਨਾਮ ਵੀ ਜਿੱਤਿਆ।
ਮਲੋਟ : ਬਾਬਾ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਬਠਿੰਡਾ ਵਿਖੇ ਹੋਏ ਨੈਸ਼ਨਲ ਸਾਇੰਸ ਪ੍ਰੋਜੈਕਟ ਕੰਪਟੀਸ਼ਨ ਵਿੱਚ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਨੇ ਆਪਣਾ ਲੋਹਾ ਮਨਵਾਇਆ। ਇਸ ਪ੍ਰਤਿਯੋਗਿਤਾ ਵਿੱਚ ਸੁਹਾਨੀ ਸਪੁੱਤਰੀ ਅਸ਼ੋਕ ਕੁਮਾਰ ਅਤੇ ਜੈਸਮੀਨ ਸਪੁੱਤਰੀ ਸੁਨੀਲ ਕੁਮਾਰ ਨੇ ਸਾਇੰਸ ਅਮੇਜਿੰਗ ਟਰਿਕਸ ਵਿਸ਼ੇ ਸੰਬੰਧੀ ਪ੍ਰੋਜੈਕਟ ਦੀ ਮੱਦਦ ਨਾਲ ਇਸ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਨਾਲ ਹੀ ਇਨਾਮ ਵਜੋਂ 5100 ਰੁਪਏ ਦਾ ਇਨਾਮ ਵੀ ਜਿੱਤਿਆ। ਇਸ ਦੇ ਨਾਲ ਹੀ ਆਪਣੇ ਇਸ ਸ਼ਲਾਘਾਯੋਗ ਕਾਰਜ ਤੇ ਆਪਣੇ ਸਕੂਲ ਅਤੇ ਸ਼ਹਿਰ ਦਾ ਨਾਮ ਚਮਕਾਇਆ।
ਇਸ ਮੌਕੇ ਬਾਬਾ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਬਠਿੰਡਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਐਸੋਸੀਏਟ ਡੀਨ ਡਾ. ਜਸਵਿੰਦਰਪਾਲ, ਕੈਂਪਸ ਡਾਇਰੈਕਟਰ ਐਮ.ਪੀ ਪੂਨੀਆ ਅਤੇ ਡਾਇਰੈਕਟਰ ਐਡਮਿਨ ਰਜਿੰਦਰ ਸਿੰਘ ਵੱਲੋਂ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਨੂੰ ਇਸ ਪ੍ਰਤਿਯੋਗਿਤਾ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ। ਇਸ ਨੈਸ਼ਨਲ ਸਾਇੰਸ ਪ੍ਰੋਜੈਕਟ ਕੈਪਟੀਸ਼ਨ ਵਿੱਚ ਵੱਖ-ਵੱਖ ਸ਼ਹਿਰਾਂ ਦੀਆਂ 150 ਤੋਂ ਵੱਧ ਟੀਮਾ ਨੇ ਭਾਗ ਲਿਆ। ਇਸ ਮਾਨਯੋਗ ਪ੍ਰਾਪਤੀ ਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ, ਮੈਨੇਜ਼ਰ ਸ਼੍ਰੀ ਵਿਕਾਸ ਗੋਇਲ ਅਤੇ ਪ੍ਰਿੰਸੀਪਲ ਡਾ. ਨੀਰੂ ਬੱਠਲਾ ਫਾਟਸ ਨੇ ਇਸ ਨੈਸ਼ਨਲ ਸਾਇੰਸ ਪ੍ਰੋਜੈਕਟ ਕੰਪਟੀਸ਼ਨ ਵਿੱਚੋਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ, ਮੈਡਮ ਸੀਮਾ ਕਥੂਰੀਆ ਤੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਸਖਤ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ।
Author : Malout Live



