ਪਿੰਡ ਦਾਨੇਵਾਲਾ ਵਿੱਚ 6 ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਅਕੈਡਮੀ ਵਿੱਚ ਲਗਾਇਆ ਗਿਆ ਏ.ਐੱਲ.ਸੀ ਕੈਂਪ
ਐੱਨ.ਸੀ.ਸੀ ਅਕੈਡਮੀ ਮਲੋਟ ਵਿੱਚ ਬੀਤੇ ਦਿਨ ਐੱਨ.ਸੀ.ਸੀ ਕੈਡਿਟਸ ਲਈ ਇੱਕ ਏ.ਐੱਲ.ਸੀ ਕੈਂਪ ਲਗਾਇਆ ਗਿਆ। ਜਿਸ ਵਿੱਚ ਕੈਡਿਟਸ ਨੂੰ ਅਲੱਗ-ਅਲੱਗ ਐੱਸ.ਐੱਸ.ਬੀ ਬੋਰਡ ਦੇ ਦੁਆਰਾ ਭਰਤੀ ਹੋਣ ਲਈ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਬੁਨਿਆਦੀ ਗੁਣਾਂ ਬਾਰੇ ਦੱਸਿਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਪਿੰਡ ਦਾਨੇਵਾਲਾ ਵਿੱਚ 6 ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਅਕੈਡਮੀ ਵਿੱਚ ਬੀਤੇ ਦਿਨ ਐੱਨ.ਸੀ.ਸੀ ਕੈਡਿਟਸ ਲਈ ਇੱਕ ਏ.ਐੱਲ.ਸੀ ਕੈਂਪ ਲਗਾਇਆ ਗਿਆ। ਜਿਸ ਵਿੱਚ ਕੈਡਿਟਸ ਨੂੰ ਅਲੱਗ-ਅਲੱਗ ਐੱਸ.ਐੱਸ.ਬੀ ਬੋਰਡ ਦੇ ਦੁਆਰਾ ਭਰਤੀ ਹੋਣ ਲਈ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਬੁਨਿਆਦੀ ਗੁਣਾਂ ਬਾਰੇ ਦੱਸਿਆ ਗਿਆ। ਪੀ.ਐੱਚ.ਐੱਚ.ਪੀ ਅਤੇ ਸੀ ਦੇ ਅਧੀਨ 12 ਦਿਨਾਂ ਦੇ ਕੈਂਪ ਵਿੱਚ 300 ਸੀਨੀਅਰ ਵਿੰਗ ਅਤੇ ਸੀਨੀਅਰ ਡਿਵੀਜ਼ਨ ਨੇ ਭਾਗ ਲਿਆ।
ਕਰਨਲ ਰਣਬੀਰ ਸਿੰਘ ਸੈਨਾ ਮੈਡਲ ਅਤੇ ਸੂਬੇਦਾਰ ਯੋਗੇਸ਼ ਯਾਦਵ ਨੇ ਵੱਖ-ਵੱਖ ਦਿਨ ਸੈਨਾ ਵਿੱਚ ਭਰਤੀ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਅਤੇ ਕੈਡਟਸ ਨੂੰ ਸੈਨਾ ਵਿੱਚ ਭਰਤੀ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ ਪ੍ਰਭਾਵੀ ਸੰਚਾਰ ਅਤੇ ਵਿਅਕਤੀਗਤ ਟੀਮ ਵਰਕ ਅਭਿਆਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਸੈਨਾ ਦੇ ਅਧਿਕਾਰੀਆਂ ਨੇ ਕੈਡਿਟਸ ਨੂੰ ਆਪਸ ਵਿੱਚ ਆਪਣੇ ਤਜ਼ਰਬੇ ਸਾਂਝਾ ਕਰਨ ਅਤੇ ਇੱਕ ਦੂਸਰੇ ਤੋਂ ਸਿੱਖਣ ਲਈ ਉਤਸ਼ਾਹਿਤ ਕੀਤਾ।
Author : Malout Live