ਗੁ. ਚਰਨ ਕਮਲ ਵਿਖੇ ਗੁਰੂ ਕਾ ਬਾਗ ਮੋਰਚਾ ਦੀ ਸ਼ਹੀਦ ਸਿੰਘਾਂ ਨੂੰ ਕੀਤਾ ਯਾਦ

ਮਲੋਟ (ਆਰਤੀ ਕਮਲ) : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਦੌਰਾਨ ਰਾਗੀ ਢਾਡੀ ਜੱਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਰਾਹੀਂ ਜੀਵਨ ਨੂੰ ਚੰਗੇ ਢੰਗ ਨਾਲ ਜਿਉਣ ਦੀ ਪ੍ਰਰੇਨਾ ਦਿੱਤੀ ਗਈ । ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਗਿਆਨ ਦਾ ਸਮੁੰਦਰ ਹਨ ਅਤੇ ਅਸੀਂ ਕੁਦਰਤ ਵੱਲੋਂ ਬਖਸ਼ੇ ਦਿਮਾਗ ਨਾਲ ਇਸ ਗੁਰਬਾਣੀ ਨੂੰ ਪੜ ਸਮਝ ਕਿ ਆਪਣੀ ਜਿੰਦਗੀ ਨੂੰ ਸੰਸਾਰ ਰੂਪੀ ਵਿਕਾਰਾਂ ਤੋਂ ਬਚਾਉਣਾ ਹੈ ।

ਉਹਨਾਂ ਕਿਹਾ ਕਿ ਸਿੱਖ ਧਰਮ ਵਿਚ ਬਹੁਤ ਕੁਰਬਾਨੀਆਂ ਹੋਈਆਂ ਹਨ ਅਤੇ ਉਹਨਾਂ ਵਿਚੋਂ ਇਹਨਾਂ ਦਿਨਾਂ ਵਿਚ ਵਾਪਰਿਆਂ ਗੁਰੂ ਕਾ ਬਾਗ ਮੋਰਚਾ ਹੈ ਜਿਸ ਦੌਰਾਨ ਸਿੰਘਾਂ ਨੇ ਗੁਰੂਘਰਾਂ ਨੂੰ ਮਹੰਤਾਂ ਤੋਂ ਅਜਾਦ ਕਰਵਾਉਣ ਲਈ ਸ਼ਹੀਦੀਆਂ ਦਿੱਤੀਆਂ । ਉਹਨਾਂ ਕਿਹਾ ਕਿ ਅਜਿਹੇ ਇਤਹਾਸਕ ਦਿਨਾਂ ਦੀਆਂ ਗਾਥਾਂ ਸਾਨੂੰ ਆਪਣੇ ਬੱਚਿਅ ਨੂੰ ਸੁਨਾਉਣੀਆਂ ਚਾਹੀਦੀਆਂ ਹਨ ਤੋਂ ਜੋ ਉਹਨਾਂ ਵਿਚ ਜੁਲਮ ਨਾਲ ਲੜਣ ਦੀ ਸ਼ਕਦੀ ਪੈਦਾ ਹੋ ਸਕੇ । ਉਹਨਾਂ ਕਿਹਾ ਕਿ ਅਫਸੋਸ ਅੱਜ ਦੀ ਪੀੜੀ ਧਰਮ ਤੋਂ ਬਹੁਤ ਦੂਰ ਹੋ ਰਹੀ ਹੈ ਅਤੇ ਆਪਣੇ ਇਤਹਾਸਕ ਵਿਰਸੇ ਨੂੰ ਭੁਲਦੀ ਜਾ ਰਹੀ ਹੈ । ਬਾਬਾ ਜੀ ਨੇ ਇਹ ਵੀ ਦੱਸਿਆ ਕਿ ਸ਼ਬਦ ਗੁਰੂ ਸ੍ਰੀ ਗਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਘਰ ਘਰ ਜਾ ਕਿ ਗੁਰੂਘਰ ਦੇ ਸੇਵਾਦਾਰ ਸੁਖਮਨੀ ਸਾਹਿਬ ਦੇ ਪਾਠ ਕਰਕੇ ਮਨਾਉਣਗੇ । ਇਸ ਮੌਕੇ ਡ੍ਰਾ. ਸ਼ਮਿੰਦਰ ਸਿੰਘ, ਮਨਪ੍ਰੀਤ ਪਾਲ ਸਿੰਘ ਅਤੇ ਜੱਜ ਆਦਿ ਪ੍ਰਬੰਧਕ ਹਾਜਰ ਸਨ ।