ਬਠਿੰਡਾ ਰੋਡ ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਗੁਰਬੀਰ ਸਿੰਘ ਲੰਬਾ ਦੀ ਮੌਤ
ਗੁਰਬੀਰ ਸਿੰਘ ਲੰਬਾ ਬੀਤੀ ਰਾਤ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਮਲੋਟ ਦੇ ਇੱਕ ਨਿੱਜੀ ਹੋਟਲ ਗਏ ਸੀ ਅਤੇ ਬਾਹਰ ਰੋਡ ਤੇ ਉਨ੍ਹਾਂ ਵੱਲੋਂ ਆਪਣੀ ਗੱਡੀ ਪਾਰਕ ਕੀਤੀ ਗਈ ਸੀ, ਜਦੋਂ ਉਹ ਗੱਡੀ ਪਾਰਕ ਕਰ ਕੇ ਬਾਹਰ ਖੜ੍ਹੇ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿੱਥੇ ਦੇਰ ਰਾਤ ਉਸਦਾ ਦਿਹਾਂਤ ਹੋ ਗਿਆ
ਮਲੋਟ : ਬੀਤੀ ਰਾਤ ਬਠਿੰਡਾ ਰੋਡ ਤੇ ਇੱਕ ਰਿਜ਼ੋਰਟਸ ਦੇ ਬਾਹਰ ਹੋਏ ਸੜਕ ਹਾਦਸੇ ਵਿੱਚ ਗੁਰਬੀਰ ਸਿੰਘ ਲੰਬਾ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬੀਰ ਸਿੰਘ ਲੰਬਾ ਬੀਤੀ ਰਾਤ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਮਲੋਟ ਦੇ ਇੱਕ ਨਿੱਜੀ ਹੋਟਲ ਗਏ ਸੀ ਅਤੇ ਬਾਹਰ ਰੋਡ ਤੇ ਉਨ੍ਹਾਂ ਵੱਲੋਂ ਆਪਣੀ ਗੱਡੀ ਪਾਰਕ ਕੀਤੀ ਗਈ ਸੀ, ਜਦੋਂ ਉਹ ਗੱਡੀ ਪਾਰਕ ਕਰ ਕੇ ਬਾਹਰ ਖੜ੍ਹੇ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ,
ਇਸ ਹਾਦਸੇ ਵਿੱਚ ਉਸ ਦੀਆ ਦੋਵੇਂ ਲੱਤਾ ਬੁਰੀ ਤਰ੍ਹਾਂ ਜਖਮੀ ਹੋ ਗਈਆਂ। ਉਸਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਉਸਦੇ ਦੋਸਤ ਮੈਕਸ ਬਠਿੰਡਾ ਲੈ ਗਏ, ਜਿੱਥੇ ਦੇਰ ਰਾਤ ਉਸਦਾ ਦਿਹਾਂਤ ਹੋ ਗਿਆ, ਸਿਆਸਤ ਵਿੱਚ ਲੰਬੇ ਸਮੇਂ ਤੋ ਸਰਗਰਮ ਗੁਰਬੀਰ ਸਿੰਘ ਲੰਬਾ ਦੇ ਦਿਹਾਂਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Author : Malout Live



