ਮਲੋਟ ਦੇ ਐਸ.ਡੀ.ਐਮ ਵੱਲੋਂ ਦਵਾਈ ਵਿਕ੍ਰੇਤਾਵਾਂ ਨਾਲ ਬੈਠਕ
ਮਲੋਟ:- ਮਲੋਟ ਦੇ ਐਸ.ਡੀ.ਐਮ ਸ੍ਰੀ ਗੋਪਾਲ ਸਿੰਘ ਨੇ ਅੱਜ ਉਪਮੰਡਲ ਦੇ ਦਵਾਈ ਵਿਕ੍ਰੇਤਾਵਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਮੈਡੀਕਲ ਉਤਪਾਦ ਦੀ ਕਾਲਾਬਜਾਰੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਮਾਸਕ, ਸੈਨੀਟਾਈਜਰ ਦੀ ਵਿਕਰੀ ਜੇਕਰ ਕਿਸੇ ਨੂੰ ਨਿਰਧਾਰਤ ਰੇਟ ਤੋਂ ਜਿਆਦਾ ਕੀਤੀ ਤਾਂ ਅਜਿਹੇ ਵਿਅਕਤੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਤੋਂ ਘਬਰਾਉਣ ਨਾ ਬਲਕਿ ਸੁਚੇਤ ਰਹਿਣ। ਉਨ੍ਹਾਂ ਨੇ ਕਿਹਾ ਕਿ ਛੋਟੀਆਂ ਛੋਟੀਆਂ ਪਰ ਜਰੂਰੀ ਸਾਵਧਾਨੀਆਂ ਰੱਖ ਕੇ ਅਸੀਂ ਕਰੋਨਾ ਤੋਂ ਬਚ ਸਕਦੇ ਹਾਂ।