ਸਾਂਝਾ ਚੇਤਨਾ ਮੰਚ ਮਲੋਟ ਦੀ ਹੋਈ ਅਹਿਮ ਮੀਟਿੰਗ
ਸਮੂਹ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਜੱਥੇਬੰਦੀਆਂ ਦੇ ਦਫ਼ਤਰ ਮਲੋਟ ਵਿਖੇ ਹੋਈ। ਜਿਸ ਵਿੱਚ ਮੁਲਾਜ਼ਮ, ਮਜ਼ਦੂਰ, ਵਪਾਰਕ ਅਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਮਲੋਟ ਵਿਖੇ ਮਜ਼ਦੂਰਾਂ ਦੀ ਦਰਦਨਾਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ।
ਮਲੋਟ : ਸਮੂਹ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਜੱਥੇਬੰਦੀਆਂ ਦੇ ਦਫ਼ਤਰ ਮਲੋਟ ਵਿਖੇ ਹੋਈ। ਜਿਸ ਵਿੱਚ ਮੁਲਾਜ਼ਮ, ਮਜ਼ਦੂਰ, ਵਪਾਰਕ ਅਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਮਲੋਟ ਵਿਖੇ ਮਜ਼ਦੂਰਾਂ ਦੀ ਦਰਦਨਾਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ। ਸਮੂਹ ਜੱਥੇਬੰਦੀਆਂ ਦਾ ਇੱਕ ਜੱਥੇਬੰਦਕ ਸੰਗਠਨ ਹੋਵੇਗਾ, ਜਿਸ ਦਾ ਨਾਮ ਸਾਂਝਾ ਚੇਤਨਾ ਮੰਚ ਮਲੋਟ ਹੋਵੇਗਾ। ਸਾਂਝੇ ਚੇਤਨਾ ਮੰਚ ਮਲੋਟ ਵੱਲੋਂ ਸ਼ਹਿਰ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਉਠਾਉਂਦਿਆਂ ਹਰ ਵਰਗ ਅੰਦਰ ਚੇਤਨਾ ਪੈਦਾ ਕੀਤੀ ਜਾਵੇਗੀ, ਸਾਂਝੇ ਚੇਤਨਾ ਮੰਚ ਵੱਲੋਂ ਸਾਲ ਵਿੱਚ ਦੋ ਵੱਡੇ ਪੱਧਰ ਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ, ਸਾਂਝਾ ਚੇਤਨਾ ਮੰਚ ਗੈਰ ਰਾਜਨੀਤਿਕ ਸੰਗਠਨ ਹੋਵੇਗਾ, ਸਰਕਾਰ ਤੇ ਦਬਾਅ ਬਣਾਉਣ ਲਈ ਹਰ ਵਰਗ ਇੱਕ ਮੱਤ ਹੋ ਕੇ ਚੱਲੇਗਾ।
ਸਾਂਝਾ ਚੇਤਨਾ ਮੰਚ ਵੱਲੋਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਜਿਸ ਵਿੱਚ ਟ੍ਰੈਫ਼ਿਕ ਦੀ ਸਮੱਸਿਆ, ਪਾਰਕਿੰਗ ਤੇ ਨਜਾਇਜ਼ ਚਲਾਨ, ਪੀਣ ਵਾਲਾ ਗੰਦਾ ਪਾਣੀ, ਅਵਾਰਾ ਪਸ਼ੂ ਅਤੇ ਕੁੱਤਿਆਂ ਦੀ ਸਮੱਸਿਆ ਅਤੇ ਮਿਸਤਰੀ ਮਜ਼ਦੂਰਾਂ ਦਾ ਸ਼ੈਡ ਵੱਡਾ ਤੇ ਸੁਰੱਖਿਤ ਬਣਾਉਣ ਸਬੰਧੀ ਚਰਚਾ ਹੋਈ। ਇਸ ਮੌਕੇ ਸਤਪਾਲ ਮੋਹਲਾਂ, ਮਨੋਹਰ ਲਾਲ ਸ਼ਰਮਾ, ਸੁਦਰਸ਼ਨ ਜੱਗਾ, ਨਿਰਮਲ ਸਿੰਘ ਦਾਨੇਵਾਲਾ, ਪ੍ਰਧਾਨ ਲਖਵਿੰਦਰ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਬਲਦੇਵ ਸਾਹੀਵਾਲ, ਸੁਭਾਸ਼ ਸ਼ਰਮਾ, ਕਾਲਾ ਗਿੱਲ, ਬਲਰਾਜ ਮੱਕੜ, ਡਾਕਟਰ ਅਮਨਦੀਪ ਸਿੰਘ, ਵਿਕਰਮ ਸੰਧੂ, ਜਸਪਾਲ ਸਿੰਘ, ਕੁਲਵੰਤ ਸਿੰਘ ਦਰਸ਼ਨ ਸਿੰਘ, ਵਿਨੋਦ ਕੁਮਾਰ ਅਤੇ ਲੱਖਾ ਸਿੰਘ ਹਾਜ਼ਿਰ ਸਨ।
Author : Malout Live



