ਵਿਦੇਸ਼ਾਂ 'ਚ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਐਨ.ਆਰ.ਆਈ ਪੇਰੈਂਟਸ ਐਸੋਸੀਏਸ਼ਨ ਦੀ ਹੋਈ ਮੀਟਿੰਗ
ਇਲਾਕੇ ਦੀ ਸਿਰਮੌਰ ਸੰਸਥਾ ਐਨ.ਆਰ.ਆਈ ਪੇਰੈਂਟਸ ਐਸੋਸੀਏਸ਼ਨ ਮਲੋਟ ਦੇ ਮੈਂਬਰਾਂ ਦੀ ਮੀਟਿੰਗ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਜੋਗਿੰਦਰ ਸਿੰਘ ਰੱਥੜੀਆਂ ਦੀ ਅਗਵਾਈ ਵਿੱਚ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿਨ੍ਹਾਂ ਮਾਪਿਆਂ ਦੇ ਬੱਚੇ ਬਾਹਰ ਵਿਦੇਸ਼ਾਂ 'ਚ ਵਧੀਆ ਕਾਰੋਬਾਰਾਂ 'ਚ ਸੈਟਲ ਹੋ ਚੁੱਕੇ ਹਨ, ਉਸ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਜਿਹੜੇ ਬੱਚੇ ਅਜੇ ਸੈਟ ਨਹੀਂ ਹੋਏ ਉਹਨਾਂ ਦੀ ਕਾਮਯਾਬੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਇਲਾਕੇ ਦੀ ਸਿਰਮੌਰ ਸੰਸਥਾ ਐਨ.ਆਰ.ਆਈ ਪੇਰੈਂਟਸ ਐਸੋਸੀਏਸ਼ਨ ਮਲੋਟ ਦੇ ਮੈਂਬਰਾਂ ਦੀ ਮੀਟਿੰਗ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਜੋਗਿੰਦਰ ਸਿੰਘ ਰੱਥੜੀਆਂ ਦੀ ਅਗਵਾਈ ਵਿੱਚ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿਨ੍ਹਾਂ ਮਾਪਿਆਂ ਦੇ ਬੱਚੇ ਬਾਹਰ ਵਿਦੇਸ਼ਾਂ 'ਚ ਵਧੀਆ ਕਾਰੋਬਾਰਾਂ 'ਚ ਸੈਟਲ ਹੋ ਚੁੱਕੇ ਹਨ, ਉਸ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਜਿਹੜੇ ਬੱਚੇ ਅਜੇ ਸੈਟ ਨਹੀਂ ਹੋਏ ਉਹਨਾਂ ਦੀ ਕਾਮਯਾਬੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ।
ਅਮਰੀਕਾ ਵੱਲੋਂ ਜਿਨ੍ਹਾਂ ਬੱਚਿਆਂ ਨੂੰ ਜਲੀਲ ਕਰਕੇ ਵਾਪਿਸ ਭੇਜਿਆ ਜਾ ਰਿਹਾ ਹੈ ਉਸ ਦੀ ਆਗੂਆਂ ਵੱਲੋਂ ਪੁਰਜ਼ੋਰ ਸ਼ਬਦਾਂ 'ਚ ਨਿੰਦਿਆ ਕੀਤੀ ਗਈ। ਉਹਨਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਡੋਂਕੀ ਦੇ ਰਸਤੇ ਨਾ ਭੇਜਿਆ ਜਾਵੇ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਇਹਨਾਂ ਬੱਚਿਆਂ ਨੂੰ ਸੈਟਲ ਕਰਨ 'ਚ ਹਰ ਸੰਭਵ ਮੱਦਦ ਕੀਤੀ ਜਾਵੇ। ਡਾ. ਗਿੱਲ ਨੇ ਦੱਸਿਆ ਕਿ ਇਸ ਐਸੋਸੀਏਸ਼ਨ ਦੀ ਕਾਰਜਕਾਰੀ ਅਤੇ ਅਹੁਦੇਦਾਰਾਂ ਦੇ ਚੋਣ 8 ਮਾਰਚ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਭਾਈ ਜਗਤਾ ਮਲੋਟ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਬੱਚੇ ਬਾਹਰ ਵਿਦੇਸ਼ਾਂ 'ਚ ਗਏ ਹੋਏ ਹਨ, ਉਹ ਜਰੂਰ ਸ਼ਾਮਿਲ ਹੋਣ।
Author : Malout Live