ਚੰਦਰ ਮਾਡਲ ਸਕੂਲ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਲੋਟ ਦਾ ਬਣਿਆ ਬੈਸਟ ਸਵੱਛ ਸਕੂਲ
ਮਲੋਟ:- ਸਵੱਛ ਭਾਰਤ ਮੁਹਿੰਮ ਤਹਿਤ ਨਗਰ ਕੌਂਸਲ ਮਲੋਟ ਦੁਆਰਾ ਸ਼ਹਿਰ ਦੇ ਸਮੂਹ ਸਕੂਲਾਂ ਦੇ ਕੀਤੇ ਸਰਵੇ ਵਿੱਚ ਨਿਊ ਗੋਬਿੰਦ ਨਗਰ ਸਥਿਤ ਚੰਦਰ ਮਾਡਲ ਹਾਈ ਸਕੂਲ ਅਤੇ ਇਸਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਰੋਡ ਮਲੋਟ ਨੂੰ ਵੀ ਬੈਸਟ ਸਵੱਛ ਸਕੂਲ ਚੁਣਿਆ ਗਿਆ ਹੈ।
ਸੈਨੇਟਰੀ ਇੰਸਪੈਕਟਰ ਰਾਜ ਕੁਮਾਰ ਅਤੇ ਗੁਰਬਿੰਦਰ ਸਿੰਘ, ਸੀ.ਐਫ. ਜਸਕਰਨ ਸਿੰਘ ਨੇ ਦੱਸਿਆ ਕਿ ਦੋਨਾਂ ਸਕੂਲਾਂ ਚੰਦਰ ਮਾਡਲ ਸਕੂਲ ਦੇ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਰੋਡ ਮਲੋਟ ਦੀ ਪ੍ਰਿੰਸੀਪਲ ਕਰੁਣਾ ਸੱਚਦੇਵਾ ਨੂੰ ਬੈਸਟ ਸਵੱਛ ਸਕੂਲ ਦਾ ਸਰਟੀਫਿਕੇਟ ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨੇ ਨਗਰ ਕੌਂਸਲ ਦਫ਼ਤਰ ਵਿਖੇ ਦਿੱਤਾ ਅਤੇ ਦੋਨਾਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਨੂੰ ਸਭ ਨੂੰ ਸਵੱਛ ਭਾਰਤ ਅਭਿਆਨ ਵਿੱਚ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ, ਆਪਣੀ ਅਤੇ ਆਸਪਾਸ ਦੀ ਸਫ਼ਾਈ ਤੋਂ ਇਲਾਵਾ ਸਾਂਝੀਆਂ ਥਾਵਾਂ ਦੀ ਸਫ਼ਾਈ ਵੀ ਰੱਖਣੀ ਚਾਹੀਦੀ ਹੈ। ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਅਤੇ ਪ੍ਰਿੰਸੀਪਲ ਕਰੁਣਾ ਸੱਚਦੇਵਾ ਨੇ ਦੱਸਿਆ ਕਿ ਉਹ ਆਪਣੇ-ਆਪਣੇ ਸਕੂਲ ਸਫ਼ਾਈ ਦਾ ਪੂਰਾ ਖਿਆਲ ਰੱਖਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਸਿਹਤ ਤੰਦਰੁਸਤ ਰਹੇ ਅਤੇ ਉਹ ਪੜਾਈ ਵੀ ਮਨ ਲਗਾ ਕੇ ਕਰਨ