ਐੱਨ.ਐੱਚ.ਐਮ ਕਾਮਿਆਂ ਦੀਆਂ ਮੰਗਾਂ ਨਾ ਮੰਨਣ ਸੰਬੰਧੀ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਮਲੋਟ:- ਪਿਛਲੇ ਕੁੱਝ ਦਿਨਾਂ ਤੋਂ ਐੱਨ.ਐੱਚ.ਐਮ ਇੰਪਲਾਈਜ਼ ਯੂਨੀਅਨ ਮਲੋਟ ਵੱਲੋਂ ਲਗਾਤਾਰ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਕੀਤੀ ਹੋਈ ਹੈ। ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਐੱਨ.ਐੱਚ.ਐਮ ਕਰਮਚਾਰੀਆਂ ਨੂੰ ਪੱਕਾ ਨਾ ਕਰਨ ਨੂੰ ਲੈ ਕੇ ਸਮੂਹ ਐੱਨ.ਐੱਚ.ਐਮ ਕਰਮਚਾਰੀਆਂ ਦੇ ਵਿੱਚ ਰੋਸ ਪੈਦਾ ਹੋ ਰਿਹਾ ਹੈ।
ਜਿਸ ਕਰਕੇ ਬੀਤੇ ਦਿਨੀਂ ਐੱਨ.ਐੱਚ.ਐਮ ਇੰਪਲਾਈਜ਼ ਕਾਮਿਆਂ ਨੇ ਨੋਟੀਫਿਕੇਸ਼ਨ ਦੀਆ ਕਾਪੀਆਂ ਵੀ ਸਾੜੀਆਂ ਸੀ। ਸਿਹਤ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਸਮੂਹ ਐੱਨ.ਐੱਚ.ਐਮ ਕਰਮਚਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਭਰਤੀ ਪ੍ਰਕਿਰਿਆ ਰਾਹੀਂ ਨੌਕਰੀ ਵਿੱਚ ਆਏ ਹਨ। ਇਸ ਲਈ ਇਹਨਾਂ ਕਰਮਚਾਰੀਆਂ ਅਤੇ ਆਊਟਸੋਰਸ ਅਧਾਰ ਤੇ ਜਿਹੜੇ ਕਰਮਚਾਰੀ ਆਪਣੀ ਯੋਗਤਾ ਪੂਰੀ ਕਰਦੇ ਹਨ ਉਹਨਾਂ ਨੂੰ ਐਕਟ ਮੁਤਾਬਿਕ ਰੈਗੂਲਰ ਕੀਤਾ ਜਾਵੇ। ਪਰ ਸਰਕਾਰ ਸਿਹਤ ਵਿਭਾਗ ਦੇ ਕਾਮਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਐੱਨ.ਐੱਚ.ਐਮ ਮੁਲਾਜ਼ਮ ਯੂਨੀਅਨ ਨੇ ਇਹਨਾਂ ਮੰਗਾਂ ਦੇ ਸੰਬੰਧ ਵਿੱਚ ਬੀਤੇ ਦਿਨੀਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਸੀ।