ਬਾਬਾ ਫਰੀਦ ਕਾਲਜ ਦੇ ਪ੍ਰੋਫੈਸਰ ਆਰ.ਕੇ ਉੱਪਲ ਦੀ ਪੁਸਤਕ ਹੋਈ ਰਿਲੀਜ਼

ਮਲੋਟ:- ਡਾ. ਆਰ.ਕੇ ਉੱਪਲ ਜੋ ਕਿ ਬਾਬਾ ਫਰੀਦ ਕਾਲਜ ਵਿੱਚ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ, ਉਹਨਾਂ ਦੁਆਰਾ ਲਿਖਤ ਈ-ਬੈਂਕਿੰਗ ਇਨ ਇੰਡੀਆ ਟੈਕਨਾਲੋਜੀ ਐਂਡ ਐਮਰਜਿੰਗ ਇਨੋਵੇਸ਼ਨਸ ਦੀ ਘੁੰਡ ਚੁਕਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੁਆਰਾ ਕੀਤੀ ਗਈ ।

ਡਾ. ਆਰ.ਕੇ ਉੱਪਲ ਨੇ ਇਸ ਪੁਸਤਕ ਵਿੱਚ ਈ-ਬੈਂਕਿੰਗ ਪ੍ਰਤੀ ਆਮ ਗ੍ਰਾਹਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਅਤੇ ਉਹਨਾਂ ਸਮੱਸਿਆਵਾਂ ਦਾ ਸਮਾਧਾਨ ਦਾ ਵਰਨਣ ਕੀਤਾ ਹੈ। ਉਹਨਾਂ ਨੇ ਆਪਣੀ ਕਿਤਾਬ ਰਾਹੀਂ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਮੁਕਾਬਲੇ ਵਾਲੀ ਬਣਾਉਣ ਲਈ ਵੀ ਖਾਸ ਜਿਕਰ ਕੀਤਾ ਹੈ। ਉਹਨਾਂ ਦੇ ਅਨੁਸਾਰ ਭਾਰਤੀ ਬੈਂਕਿੰਗ ਪ੍ਰਣਾਲੀ ਦਾ ਸਮੇਂ ਦਾ ਹਾਣੀ ਹੋਣਾ ਜ਼ਰੂਰੀ ਹੈ। ਇਹ ਪੁਸਤਕ ਆਮ ਗ੍ਰਾਹਕਾਂ ਲਈ ਅਤੇ ਬੈਂਕਿੰਗ ਪ੍ਰਣਾਲੀ ਲਈ ਬਹੁਤ ਵੀ ਮਹੱਤਵਪੂਰਨ ਹੈ। ਇਸ ਮੌਕੇ ਤੇ ਬਾਬਾ ਫਰੀਦ ਸੰਸਥਾ ਦੇ ਚੇਅਰਮੈਨ ਡਾ. ਜੀ.ਐਸ ਧਾਲੀਵਾਲ, ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ,  ਡਾ. ਮੁਨੀਸ਼ ਅਤੇ ਡਾ. ਸਚਿਨ ਹਾਜ਼ਰ ਸਨ।