ਮੋਟੋ ਐਪ ਦੁਆਰਾ ਸ਼ੇਅਰ ਟਰੇਡਿੰਗ ਕਰਨ ਵਾਲੇ ਮਲੋਟ ਦੇ ਵਪਾਰੀ ਨਾਲ ਵੱਜੀ ਸਾਢੇ 5 ਕਰੋੜ ਦੀ ਠੱਗੀ, ਸਾਈਬਰ ਕ੍ਰਾਈਮ ਵਿੱਚ ਸ਼ਿਕਾਇਤ ਦਰਜ
ਮਲੋਟ ਦੇ ਵਪਾਰੀ ਨਾਲ ਸਾਢੇ ਪੰਜ ਕਰੋੜ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸੰਬੰਧੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਣੇ ਸਾਈਬਰ ਕ੍ਰਾਈਮ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਹਮ ਮਸ਼ਵਰਾ ਹੋ ਕੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਮਲੋਟ : ਮੋਟੋ ਐਪ ਰਾਹੀਂ ਸ਼ੇਅਰ ਟਰੇਡਿੰਗ ਕਰਨ ਵਾਲੇ ਮਲੋਟ ਦੇ ਵਪਾਰੀ ਨਾਲ ਸਾਢੇ ਪੰਜ ਕਰੋੜ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸੰਬੰਧੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਣੇ ਸਾਈਬਰ ਕ੍ਰਾਈਮ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਹਮ ਮਸ਼ਵਰਾ ਹੋ ਕੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਸਾਈਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿੱਚ FIR ਨੰਬਰ 3 ਮਿਤੀ 22 ਅਕਤੂਬਰ 2024 ਨੂੰ ਦਰਜ ਕੀਤੀ ਹੈ। ਜਾਣਕਾਰੀ ਮੁਤਾਬਿਕ ਸੋਰਥ ਅਗਰਵਾਲ ਪੁੱਤਰ ਸਤਪਾਲ ਵਾਸੀ ਮਕਾਨ ਨੰਬਰ 18 ਪੁੱਡਾ ਕਲੋਨੀ ਮਲੋਟ ਨੇ ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਪਿਛਲੇ ਦੇ ਮਹੀਨੇ ਤੋਂ ਮੇਟੋ ਐਪ ਨਾਮ ਦੀ ਸ਼ੇਅਰ ਟਰੇਡਿੰਗ ਐਪ ਰਾਹੀਂ ਸ਼ੇਅਰ ਦਾ ਕੰਮ ਕਰਦਾ ਹੈ। ਇਸ ਐਪ ਵਿੱਚੋਂ ਉਸਨੂੰ ਮੁਨਾਫ਼ਾ ਵੀ ਮਿਲਦਾ ਸੀ। 13 ਸਤੰਬਰ 2024 ਨੂੰ ਉਸਨੇ ਆਪਣੀ ਰਕਮ ਵਿਚੋਂ 5 ਲੱਖ ਦਾ ਰਿਫੰਡ ਵੀ ਕਰਾਇਆ ਸੀ।
ਮੁਦਈ ਅਨੁਸਾਰ ਉਸਨੇ 3 ਸਤੰਬਰ ਨੂੰ ਉਕਤ ਐਪ ਰਾਹੀਂ ਸੋਨਾ ਵਾਟਰ ਸੁਲੇਸ਼ਨ ਯੂਕੇ ਬੈਂਕ ਵਿੱਚ 1 ਲੱਖ ਰੁਪਇਆ ਪਾਇਆ। ਇਸ ਤੋਂ ਬਾਅਦ ਵੱਖ-ਵੱਖ ਤਾਰੀਖਾਂ ਤੇ ਇਸ ਖਾਤੇ ਵਿੱਚ 32 ਲੱਖ ਤੋਂ ਵੱਧ ਰਾਸ਼ੀ ਪਾਈ। ਇਸ ਤੋਂ ਬਾਅਦ 23 ਸਤੰਬਰ ਨੂੰ ਐਮ.ਐਸ ਫਰਟੀਲਾਈਜ਼ਰ ਬਾਪ ਯੂਕੋ ਬੈਂਕ ਦੇ ਖਾਤੇ ਵਿੱਚ 29 ਲੱਖ ਰੁਪਏ, ਇਸ ਤੋਂ ਇਲਾਵਾ ਰਿਸ਼ੀ ਬੈਂਕ 54 ਲੱਖ 60 ਹਜਾਰ ਫਿਰ 61 ਲੱਖ 87 ਹਜ਼ਾਰ, ਇਸ ਤੋਂ ਬਿਨਾਂ ਬੋਰਕਰ ਇੰਟਰਪ੍ਰਾਈਜ਼ਜ ਦੇ ਇਕ ਖਾਤੇ ਵਿੱਚ 1 ਕਰੋੜ 30 ਲੱਖ ਸਮੇਤ ਵੱਖ-ਵੱਖ ਤਰੀਕਾਂ ਤੇ ਕੁੱਲ 19 ਵਾਰੀਂ 5 ਕਰੋੜ 44 ਲੱਖ 22 ਹਜ਼ਾਰ 555 ਰੁਪਏ ਜਮਾਂ ਕਰਾਏ ਹਨ। ਇਸ ਸੰਬੰਧੀ ਪਹਿਲਾਂ ਸਟੈਂਪ ਲਾ ਕੇ ਸਰਟੀਫਿਕੇਟ ਜਾਰੀ ਕੀਤੇ ਜਿਹਨਾਂ ਤੇ ਐਸ.ਈ.ਬੀ.ਆਈ ਦਾ ਨੰਬਰ ਵੀ ਦਰਜ ਹੈ। ਇਹ ਰਕਮ ਵਾਰ-ਵਾਰ ਸੰਪਰਕ ਕਰਨ ਤੇ ਵਾਪਿਸ ਨਹੀਂ ਹੋ ਰਹੀ। ਮੁਦਈ ਅਨੁਸਾਰ ਉਸਨੂੰ ਕਸਟਮ ਕੇਅਰ ਸਮੇਤ ਧਮਕੀਆਂ ਮਿਲਦੀਆਂ ਹਨ ਅਤੇ ਪੈਸੇ ਮੰਗਣ ਤੇ ਹੋਰ ਪੈਸੇ ਜਮਾਂ ਕਰਾਉਣ ਲਈ ਕਿਹਾ ਜਾਂਦਾ ਹੈ।
Author : Malout Live