ਡੀ. ਏ. ਵੀ. ਕਾਲਜ, ਮਲੋਟ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ
ਮਲੋਟ :- ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਸਾਡੇ ਸੰਵਿਧਾਨ ਨਿਰਮਾਤਾਵਾਂ ਦੁਆਰਾ ਕਲਪਿਤ ਸੰਸਦੀ ਲੋਕਤੰਤਰ ਦੇ ਵਿਚਾਰ ਦੇ ਸਤਿਕਾਰ ਵਜੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ। ਸਾਡੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਇਹ ਮਹੱਤਵਪੂਰਨ ਦਿਨ ਮਨਾਇਆ ਗਿਆ ਨਵੇਂ ਵੋਟਰਾਂ ਅਤੇ ਪੁਰਾਣੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਜਾਂ ਪੱਖ ਦੇ ਵੋਟ ਦੇ ਕੇ ਆਪਣੀ ਜਮਹੂਰੀਅਤ ਦੀ ਅਸਲ ਭਾਵਨਾ ਨੂੰ ਪਰਗਟ ਕਰਦਿਆਂ ਹੋਇਆਂ ਵੋਟ ਦੀ ਕੀਮਤ ਦਾ ਅਹਿਸਾਸ ਕਰਾਉਣ ਲਈ ਉਤਸਾਹਿਤ ਕੀਤਾ ਅਤੇ ਕਿਵੇਂ ਇਕ ਵੋਟ ਸਾਡੀ ਮਹਾਨ ਰਾਸ਼ਟਰ ਦੀ ਕਿਸਮਤ ਬਦਲ ਸਕਦੀ ਹੈ, ਇਸ ਪ੍ਰਤੀ ਜਾਗਰੂਕ ਕਰਵਾਇਆ ਗਿਆ।
ਇਹ ਸਮਾਗਮ ਮੈਡਮ ਤਜਿੰਦਰ ਕੌਰ, ਮੁੱਖੀ ਇਤਿਹਾਸ ਵਿਭਾਗ ਅਤੇ ਮੈਡਮ ਨੀਲਮ ਭਾਰਦਵਾਜ, ਮੁਖੀ ਰਾਜਨੀਤੀ ਵਿਗਿਆਨ ਦੇ ਸਾਂਝੇ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ। ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਸਹੁੰ ਚੁੱਕ ਕੇ ਨੌਜਵਾਨਾਂ ਦੀ ਰਾਜਨੀਤਿਕ ਭਾਗੀਦਾਰੀ ਨੂੰ ਵੱਧ ਤੋਂ ਵੱਧ ਕਰਨ ਲਈ ਸਾਡੇ ਚੋਣ ਕਮਿਸ਼ਨ ਦੇ ਮਿਸ਼ਨ ਨੂੰ ਸਾਕਾਰ ਕਰਨ ਦਾ ਵਾਅਦਾ ਕੀਤਾ।