ਪੰਚਾਇਤੀ ਪ੍ਰਬੰਧਕ ਕਮੇਟੀ ਅਤੇ ਭੋਲੇ ਦੀ ਫੌਜ ਸਮਾਜ ਸੇਵੀ ਸੰਸਥਾਂ ਮਲੋਟ ਵੱਲੋਂ ਪੰਚਾਇਤੀ ਧਰਮਸ਼ਾਲਾ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
ਮਲੋਟ: ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਹਸਪਤਾਲ ਮਲੋਟ ਦੇ ਐੱਸ.ਐੱਮ.ਓ ਡਾ. ਸੁਨੀਲ ਬਾਂਸਲ ਦੀ ਅਗਵਾਈ ਵਿੱਚ ਪੰਚਾਇਤੀ ਪ੍ਰਬੰਧਕ ਕਮੇਟੀ ਅਤੇ ਭੋਲੇ ਦੀ ਫੌਜ ਸਮਾਜ ਸੇਵੀ ਸੰਸਥਾ ਵੱਲੋਂ ਮਲੋਟ ਦੀ ਪੰਚਾਇਤੀ ਧਰਮਸ਼ਾਲਾ ਜੰਡੀਵਾਲਾ ਚੌਂਕ ਵਿਖੇ ਬੀਤੇ ਐਂਤਵਾਰ ਥੈਲੇਸੀਮੀਅ ਪੀੜ੍ਹਿਤ ਬੱਚਿਆਂ ਅਤੇ ਹੋਰ ਜਰੂਰਤਮੰਦ ਮਰੀਜ਼ਾਂ ਲਈ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਬਲੱਡ ਬੈਂਕ ਦੇ ਇੰਚਾਰਜ ਡਾ. ਚੇਤਨ ਖੁਰਾਣਾ, ਰਜਨੀ ਬਾਲਾ, ਅਫਲੀਨ ਅਤੇ ਸਤੀਸ਼ ਕੁਮਾਰ ਦੀ ਮੌਜੂਦਗੀ ਵਿੱਚ 31 ਯੂਨਿਟ ਖੂਨ ਇੱਕਠਾ ਕੀਤਾ ਗਿਆ। ਇਸ ਕੈਂਪ ਦੌਰਾਨ ਡਾ. ਬਾਂਸਲ ਕਿਹਾ ਕਿ ਇੱਕ ਤੰਦਰੁਸ਼ਤ ਵਿਅਕਤੀ ਸਵੈ-ਇੱਛਾ ਨਾਲ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ।
60 ਸਾਲ ਦੀ ਉਮਰ ਤੱਕ ਦੀ ਉਮਰ ਵਾਲਾ ਵਿਅਕਤੀ ਵੀ ਖੂਨਦਾਨ ਕਰ ਸਕਦਾ ਹੈ ਅਤੇ ਖੂਨਦਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਕੈਂਪ ਦੇ ਅਖੀਰ ਵਿੱਚ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਜਿੰਦਰ ਪਪਨੇਜਾ, ਮਾ. ਰਾਜ ਕੁਮਾਰ, ਸੁਸ਼ੀਲ ਕੁਮਾਰ ਐੱਮ.ਸੀ, ਚਰਨਜੀਤ ਅਰੌੜਾ ਤੋਂ ਇਲਾਵਾ ਭੋਲੇ ਦੀ ਫੌਜ ਸੋਸਾਇਟੀ, ਅਰਦਾਸ ਮੈਡੀਕਲ, ਸੰਕਟ ਮੋਚਨ ਸੁਸਾਇਟੀ, ਜਨਰਲ ਮਰਚੇਂਟਸ ਐਂਡ ਰੇਡੀਮੇਡ ਗਾਰਮੈਂਟਸ , ਪੰਚਾਇਤੀ ਧਰਮਾਲਾ, ਕ੍ਰਿਸ਼ਨਾ ਨਗਰ ਵੈੱਲਫੇਅਰ ਸੁਸਾਇਟੀ, ਜੀਵਨ ਜੋਤ ਵੈੱਲਫੇਅਰ ਐਸੋਸੀਏਸ਼ਨ, ਥੈਲੇਸੀਮੀਆ ਸੁਸਾਇਟੀ ਦੇ ਮੈਂਬਰ ਆਦਿ ਮੌਜੂਦ ਰਹੇ। Author: Malout Live