ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਖੇਡ ਮੁਕਾਬਲਿਆ ਲਈ ਹੋਈ ਚੌਣ
ਮਲੋਟ :- ਹਮੇਸ਼ਾ ਦੀ ਤਰਾਂ ਇਸ ਸਾਲ ਵੀ ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆ ਵਿੱਚ ਜੋ ਕਿ ਗੁਰੂ ਗੋਬਿੰਦ ਸਿੰਘ ਮਲਟੀਪਰਪਜ ਸਟੇਡੀਅਮ ਪਿੰਡ ਬਾਦਲ ਵਿਖੇ ਸ਼ਾਨਦਾਰ ਪ੍ਰਦਰਸ਼ਨ ਕੀਤੇ। ਜਿਸ ਵਿੱਚ ਸ਼ਾਟਪੁਟ U-14 ਵਿੱਚ ਪਹਿਲਾ, ਸ਼ਾਟਪੁਟ U-19 ਵਿੱਚ ਦੂਜਾ, 400 ਮੀਟਰ ਦੌੜ ਵਿਚ ਦੂਜਾ ਅਤੇ 100 ਮੀਟਰ ਹਰਡਲਜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸੰਗਰੂਰ ਵਿਖੇ ਹੋਣ ਜਾ ਰਹੀ ਰਾਜ ਪੱਧਰੀ ਮੁਕਾਬਲਿਆ ਲਈ ਚੋਣ ਹੋਈ। ਇਸ ਤਰਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਟੇਬਲ ਟੈਨਿਸ ਮੁਕਾਬਲਿਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਰਾਜ ਪੱਧਰੀ ਮੁਕਾਬਲਿਆ ਲਈ ਟੀਮ ਦੀ ਚੋਣ ਹੋਈ। ਇਸ ਤਰਾਂ ਨਵਾਂ ਸ਼ਹਿਰ ਵਿਖੇ ਹੋਏ ਰਾਜ ਪੱਧਰੀ ਕਿੱਕ- ਬੋਕਸਿੰਗ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਜਿਲਾ ਪੱਧਰੀ ਸੋਫਟਬਾਲ ਮੁਕਾਬਲੇ ਵਿੱਚ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਚਾਰ ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ। ਵਾਲੀਬਾਲ ਵਿੱਚ ਤਿੰਨ ਵਿਦਿਆਰਥੀਆ ਦੀ ਅਤੇ ਬਾਸਕਿਟਬਾਲ ਵਿੱਚ ਇਕ ਵਿਦਿਆਰਥੀ ਦੀ ਸਟੇਟ ਪੱਧਰੀ ਮੁਕਾਬਲੇ ਲਈ ਚੋਣ ਹੋਈ। ਬੈਡਮਿੰਟਨ ਵਿੱਚੋ ਸਕੂਲ ਦੀ ਟੀਮ ਨੇ ਜ਼ਿਲ੍ਹੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡਾ ਵਿੱਚ ਸਕੂਲ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਕੂਲ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ, ਸੈਕਟਰੀ ਸ. ਗੁਰਬਚਨ ਸਿੰਘ ਮੱਕੜ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਅਮਰਜੀਤ ਨਰੂਲਾ ਜੀ ਨੇ ਵਿਦਿਆਰਥੀਆ ਨੂੰ ਵਧਾਈ ਦਿਤੀ ਅਤੇ ਹੋਣ ਜਾ ਰਹੇ ਰਾਜ ਪੱਧਰੀ ਮੁਕਾਬਲਿਆ ਲਈ ਬੱਚਿਆ ਨੂੰ ਸ਼ੁਭਕਾਮਨਾਵਾ ਦਿੱਤੀਆ।