ਮਲੋਟ ਫ਼ੋਟੋਗਰਾਫ਼ਰ ਐਸੋਸੀਏਸ਼ਨ ਵੱਲੋਂ ਪੰਜਾਬ ਫ਼ੋਟੋਗਰਾਫੀ ਮੇਲਾ-2025 ਦਾ ਪੋਸਟਰ ਰਿਲੀਜ਼
ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ (ਰਜਿ.) ਵੱਲੋਂ ਪ੍ਰਧਾਨ ਰਣਧੀਰ ਸਿੰਘ ਫੱਗੂਵਾਲ ਦੀ ਅਗਵਾਈ ਵਿੱਚ 16 ਅਤੇ 17 ਅਗਸਤ ਨੂੰ ਸੋਨਾ ਗਰੈਂਡ ਲੁਧਿਆਣਾ ਵਿਖੇ ਲਗਾਏ ਜਾ ਰਹੇ ਚੌਥੇ ਫ਼ੋਟੋਗਰਾਫੀ ਮੇਲੇ ਦਾ ਮਲੋਟ ਫ਼ੋਟੋਗਰਾਫ਼ਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਜਗਦੀਸ਼ ਵਧਵਾ, ਪ੍ਰਧਾਨ ਹਰਪ੍ਰੀਤ ਸਿੰਘ ਘਈ ਅਤੇ ਗੁਰਮੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੋਸਟਰ ਰਿਲੀਜ਼ ਕੀਤਾ ਗਿਆ।
ਮਲੋਟ : ਪੰਜਾਬ ਫ਼ੋਟੋਗਰਾਫ਼ਰ ਐਸੋਸੀਏਸ਼ਨ (ਰਜਿ.) ਵੱਲੋਂ ਪ੍ਰਧਾਨ ਰਣਧੀਰ ਸਿੰਘ ਫੱਗੂਵਾਲ ਦੀ ਅਗਵਾਈ ਵਿੱਚ 16 ਅਤੇ 17 ਅਗਸਤ ਨੂੰ ਸੋਨਾ ਗਰੈਂਡ ਲੁਧਿਆਣਾ ਵਿਖੇ ਲਗਾਏ ਜਾ ਰਹੇ ਚੌਥੇ ਫ਼ੋਟੋਗਰਾਫੀ ਮੇਲੇ ਦਾ ਮਲੋਟ ਫ਼ੋਟੋਗਰਾਫ਼ਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਜਗਦੀਸ਼ ਵਧਵਾ, ਪ੍ਰਧਾਨ ਹਰਪ੍ਰੀਤ ਸਿੰਘ ਘਈ ਅਤੇ ਗੁਰਮੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਜੱਜ ਸ਼ਰਮਾ ਅਤੇ ਬਿੰਦਰ ਖਿਓਵਾਲੀ ਨੇ ਕਿਹਾ ਕਿ ਪੰਜਾਬ ਫ਼ੋਟੋ ਫੇਅਰ 2025 ਵਿੱਚ ਨਵੀਂ ਤਕਨੀਕ ਦੀ ਫ਼ੋਟੋਗਰਾਫੀ ਸੰਬੰਧੀ ਗੁਰ ਲੈਣ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਫ਼ੋਟੋਗਰਾਫੀ ਦੀ ਨਵੀਂ ਤਕਨੀਕ ਨਾਲ ਅੱਗੇ ਵਧਿਆ ਜਾ ਸਕੇ।
ਇਸ ਮੀਟਿੰਗ ਦੌਰਾਨ ਇੱਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਕੈਮਰਿਆਂ ਦੀਆਂ ਨਵੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਰਿੰਦਰ ਜੁਨੇਜਾ, ਗਗਨ ਬਾਵਾ, ਆਤਮਾ ਕਟਾਰੀਆ, ਰਿੰਕੂ ਲੋਟਾ, ਸੋਨੂੰ ਪਟਵਾਰੀ, ਜੋਤੀ, ਧਰਮਪਾਲ ਅਬੁਲਖੁਰਾਣਾ, ਬੱਬੂ, ਜੱਗਾ, ਤਜਿੰਦਰ ਸਚਦੇਵਾ, ਦਵਿੰਦਰ ਸਿੰਘ, ਲੱਕੀ ਸ਼ਰਮਾ ਅਤੇ ਰਤਨ ਅਬੁਲਖੁਰਾਣਾ ਹਾਜ਼ਿਰ ਸਨ।
Author : Malout Live