ਮਲੋਟ ਵਿੱਚ ਨਿਰੰਕਾਰੀ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ ਸਫਾਈ ਮੁਹਿੰਮ ਦਾ ਕੀਤਾ ਆਗਾਜ਼

ਬੀਤੇ ਦਿਨ ਨਿਰੰਕਾਰੀ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ ਨਿਰੰਕਾਰੀ ਪੈਰੋਕਾਰਾਂ ਦੁਆਰਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਪ੍ਰੋਜੈਕਟ ਅੰਮ੍ਰਿਤ” ਤਹਿਤ ਮਲੋਟ ਬ੍ਰਾਂਚ ਦੁਆਰਾ ਵਾਟਰ ਵਰਕਸ ਦੀ ਸਫਾਈ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨ ਨਿਰੰਕਾਰੀ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ ਨਿਰੰਕਾਰੀ ਪੈਰੋਕਾਰਾਂ ਦੁਆਰਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਪ੍ਰੋਜੈਕਟ ਅੰਮ੍ਰਿਤ” ਤਹਿਤ ਮਲੋਟ ਬ੍ਰਾਂਚ ਦੁਆਰਾ ਵਾਟਰ ਵਰਕਸ ਦੀ ਸਫਾਈ ਕੀਤੀ ਗਈ। ਇਸ ਸਫਾਈ ਮੁਹਿੰਮ ਵਿੱਚ ਨਿਰੰਕਾਰੀ ਸੇਵਾਦਲ, ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਦੇ ਵਲੰਟੀਅਰ ਅਤੇ ਨਿਰੰਕਾਰੀ ਪੈਰੋਕਾਰ/ਸੰਗਤ ਨੇ ਵੱਧ ਚੜ੍ਹ ਕੇ ਭਾਗ ਲਿਆ।

ਇਹ ਸਫਾਈ ਮੁਹਿੰਮ ਸਵੇਰੇ 8:00 ਵਜੇ ਸ਼ੁਰੂ ਹੋ ਕੇ ਲਗਭਗ 10:30 ਵਜੇ ਤੱਕ ਚੱਲੀ। ਬ੍ਰਾਂਚ ਮਲੋਟ ਦੇ ਮੁੱਖੀ ਪਰਮਜੀਤ ਸਿੰਘ ਨੇ ਕਿਹਾ ਕਿ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੇ ਜਨਮ ਦਿਵਸ ਤੇ ਹਰ ਸਾਲ ਵੱਖ-ਵੱਖ ਸਮਾਜ ਭਲਾਈ ਦੇ ਕਾਰਜ ਜਿਵੇ ਬਲੱਡ ਡੋਨੇਸ਼ਨ ਕੈਂਪ, ਸਫਾਈ ਮੁਹਿੰਮ, ਵਣ ਨਸ ਵਣ ਮੁਹਿੰਮ ਆਦਿ ਚਲਾਈਆਂ ਜਾਂਦੀਆਂ ਹਨ। ਇਸ ਸਾਲ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ਚਲਾਏ “ਪ੍ਰੋਜੈਕਟ ਅੰਮ੍ਰਿਤ” ਤਹਿਤ ਮਲੋਟ ਸਹਿਤ 1700 ਤੋ ਵੱਧ ਜਗਾਂ ਤੇ ਪਾਣੀ ਦੀ ਸਾਂਭ-ਸੰਭਾਲ ਲਈ ਇਹ ਮੁਹਿੰਮ ਚਲਾਈ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਫ ਪਾਣੀ ਦੀ ਤਰ੍ਹਾਂ ਸਾਡੇ ਮਨ ਵੀ ਸਾਫ ਹੋਣੇ ਚਾਹੀਦੇ ਹਨ ਅਤੇ ਮਾਨਵਤਾ ਵਿੱਚ ਆਪਸੀ ਪਿਆਰ ਵੱਧਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਹਰ ਹਿਰਦਾ ਪ੍ਰਭੂ ਭਗਤੀ ਨਾਲ ਜੁੜ ਕੇ ਮਨਾਂ ਅੰਦਰੋ ਵੈਰ ਈਰਖਾ ਖਤਮ ਕਰਕੇ ਪਿਆਰ ਵਸਾਇਆ ਜਾਵੇ।

Author : Malout Live