ਸਾਇਕਲਿਸਟ ਨਵੀਨ ਦਿਉੜਾ ਨੇ ਚਮਕਾਇਆ ਮਲੋਟ ਸ਼ਹਿਰ ਦਾ ਨਾਂ
ਸ਼ਹਿਰ ਦੇ ਸਾਇਕਲਿਸਟ ਨਵੀਨ ਦਿਓੜਾ ਨੇ Patiala RANDONNEURS Club ਦੇ ਸੰਚਾਲਕ ਸ. ਗੁਰਜੀਤ ਸਿੰਘ ਵੱਲੋਂ ਕਰਵਾਈ ਮਿਤੀ 16 ਫਰਵਰੀ ਤੋਂ 21 ਫਰਵਰੀ ਤੱਕ 6 ਰੋਜਾ SR ਸੀਰੀਜ਼ ਜਿਸਦੇ ਕੁੱਲ ਕਿਲੋਮੀਟਰ 1500 ਸਨ, ਨੂੰ ਸਫਲਤਾਪੂਰਵਕ ਪੂਰਾ ਕਰਕੇ ਸ਼ਹਿਰ ਮਲੋਟ ਦਾ ਨਾਂ ਇੱਕ ਵਾਰ ਫਿਰ ਤੋਂ ਚਮਕਾਇਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼ਹਿਰ ਦੇ ਸਾਇਕਲਿਸਟ ਨਵੀਨ ਦਿਓੜਾ ਨੇ Patiala RANDONNEURS Club ਦੇ ਸੰਚਾਲਕ ਸ. ਗੁਰਜੀਤ ਸਿੰਘ ਵੱਲੋਂ ਕਰਵਾਈ ਮਿਤੀ 16 ਫਰਵਰੀ ਤੋਂ 21 ਫਰਵਰੀ ਤੱਕ 6 ਰੋਜਾ SR ਸੀਰੀਜ਼ ਜਿਸਦੇ ਕੁੱਲ ਕਿਲੋਮੀਟਰ 1500 ਸਨ, ਨੂੰ ਸਫਲਤਾਪੂਰਵਕ ਪੂਰਾ ਕਰਕੇ ਸ਼ਹਿਰ ਮਲੋਟ ਦਾ ਨਾਂ ਇੱਕ ਵਾਰ ਫਿਰ ਤੋਂ ਚਮਕਾਇਆ ਹੈ। ਇਸ ਤੋਂ ਪਹਿਲਾਂ ਨਵੀਨ ਡਿਓੜਾ ਨੇ Audax India Randonneurs ਵੱਲੋਂ 1000 ਕਿਲੋਮੀਟਰ ਅਤੇ 1200 ਕਿਲੋਮੀਟਰ ਰਾਈਡ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ
ਹੁਣ 6 ਰੋਜਾ SR ਦੇ ਬਣਦੇ 1500 ਕਿਲੋਮੀਟਰ ਸਮਾਂਬੱਧ ਪੂਰਾ ਕਰਕੇ 6 days SR Title ਆਪਣੇ ਨਾਂ ਕੀਤਾ ਹੈ।ਜਿੱਥੇ ਇਸ ਸਾਇਕਲਿਸਟ ਨੇ ਸਾਇਕਲਿੰਗ ਪ੍ਰਤੀ ਆਪਣੀ ਜਨੂਨ ਦੀ ਮਿਸ਼ਾਲ ਪੇਸ਼ ਕੀਤੀ ਹੈ ਉਥੇ ਹੀ ਮਲੋਟ ਸ਼ਹਿਰ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਪਰੋਕਤ ਟਾਈਟਲ ਪ੍ਰਾਪਤ ਕਰਨ ਵਾਲੇ ਨਵੀਨ ਦਿਉੜਾ ਆਪਣੇ ਨੇੜੇ- ਤੇੜੇ ਦੇ ਸ਼ਹਿਰਾਂ ਵਿੱਚੋਂ ਇਕਲੌਤੇ ਸਾਇਕਲਿਸਟ ਹਨ। ਸ਼ਹਿਰ ਦੇ ਸਾਈਕਲਿਸਟਾਂ ਅਤੇ ਪਤਵੰਤੇ ਸੱਜਣਾਂ ਨੇ ਉਹਨਾਂ ਦੇ ਇਸ ਕਾਰਜ ਨੂੰ ਪੂਰਾ ਕਰਨ ਤੇ ਉਹਨਾਂ ਨੂੰ ਵਧਾਈ ਦਿੱਤੀ।
Author : Malout Live