ਵਿਸਾਖੀ ਮੌਕੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਕੀਤੀ
ਮਲੋਟ:- ਸਰਕਾਰੀ ਮਿਡਲ ਸਕੂਲ ਵਾਰਡ ਨੰਬਰ 2 ਮਲੋਟ ਵਿਖੇ ਵਿਸਾਖੀ ਮੌਕੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਕਰਦੇ ਹੋਏ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਗਈ।
ਸਕੂਲ ਅਧਿਆਪਕ ਗੌਰਵ ਭਠੇਜਾ ਨੇ ਦੱਸਿਆ ਕਿ ਇਸ ਮੌਕੇ ਐੱਸ.ਐੱਮ.ਸੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਿਲ ਹੋਏ। ਪਾਠ ਉਪਰੰਤ ਵਿਦਿਆਰਥੀਆਂ ਨੂੰ ਲੰਗਰ ਪ੍ਰਸ਼ਾਦ ਛਕਾਇਆ ਗਿਆ। ਇਸ ਮੌਕੇ ਸਾਇੰਸ ਅਧਿਆਪਿਕਾ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਸ਼੍ਰੀਮਤੀ ਤਰਨਦੀਪ ਕੌਰ ਵੀ ਹਾਜ਼ਿਰ ਸਨ। Author : Malout Live