ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨਾਲ ਮੀਟਿੰਗ ਕਰਕੇ ਕੋਵਿਡ-19 ਦੀ ਸਥਿਤੀ ਦਾ ਲਿਆ ਜਾਇਜਾ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਐਮ ਕੇ ਅਰਾਵਿੰਦ ਕੁਮਾਰ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਸਮੂਹ ਵਿਭਾਗਾਂ ਦੇ ਮੁੱਖਿਆਂ ਨਾਲ ਮੀਟਿੰਗ ਦੌਰਾਨ ਕੋਰੋਨਾ ਵਾਇਰਸ ਦੀ ਸਥਿਤੀ ਦਾ ਜਾਇਜਾ ਲਿਆ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੋਰੋਨਾ ਵਾਇਰਸ ਦੇ ਲਏ ਸੈਂਪਲਾਂ ਦਾ ਨਤੀਜਾ ਮਰੀਜ਼ਾ ਨੂੰ ਹਰ ਹਾਲਤ ਵਿੱਚ 24 ਘੰਟਿਆਂ ਵਿੱਚ ਉਪਲਬੱਧ ਕਰਵਾਇਆ ਜਾਵੇ।  ਉਹਨਾਂ ਸਿਹਤ ਵਿਭਾਗਾਂ ਨੂੰ ਕਿਹਾ ਕਿ  ਮਰੀਜ ਨੂੰ 24 ਘੰਟਿਆਂ ਦੇ ਵਿੱਚ ਕੋਰੋਨਾ ਰਿਪੋਰਟ ਉਪਲਬੱਧ ਕਰਵਾਈ ਜਾਵੇ ਤਾਂ ਜੋ ਉਸ ਮਰੀਜ ਨੂੰ ਉਸਦੀ ਸਿਹਤ ਦੀ ਸਮੇਂ ਸਿਰ ਸਥਿਤੀ ਸਪਸ਼ਟ ਹੋ ਸਕੇ।

ਉਹਨਾਂ ਸਿਹਤ ਵਿਭਾਗ ਨੂੰ ਅੱਗੇ ਕਿਹਾ ਕਿ ਮਰੀਜ ਦੇ ਲਏ ਗਏ ਟੈਸਟ ਦੇ ਸੈਂਪਲ ਫਰੀਦਕੋਟ ਲਈ ਟੈਸਟਿੰਗ ਲੈਬ ਲਈ ਉਸੇ ਦਿਨ ਹੀ ਭੇਜੇ ਜਾਣ।  ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਪਹਿਲਾਂ ਨਾਲੋਂ ਘੱਟ ਰਹੀ ਕੇਸਾਂ ਦੀ ਸਥਿਤੀ ਤੇ ਤਸੱਲੀ ਪ੍ਰਗਟ ਵੀ ਕੀਤੀ। ਉਹਨਾਂ ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਤਾਇਨਾਤ ਐਸ.ਐਮ.ਓਜ ਅਤੇ ਸਿਵਿਲ ਸਰਜਨ ਨਾਲ ਕੋਰੋਨਾ ਵਾਇਰਸ ਸਬੰਧੀ ਆ ਰਹੀ ਮੁਸ਼ਕਲਾਂ ਦਾ ਵਿਸਥਾਰ ਪੂਰਵਕ ਜਾਇਜਾ ਵੀ ਲਿਆ।  ਕੋਰੋਨਾ ਵੈਕਸੀਨੇਸ਼ਨ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵੈਕਸੀਨ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਸਿਹਤ ਵਿਭਾਗ ਨੂੰ  ਕਿਹਾ ਕਿ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।