ਮਲੋਟ ਬਲੱਡ ਗਰੁੱਪ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਵੰਡੀਆਂ ਗਈਆਂ ਕੋਟੀਆਂ

ਮਲੋਟ:- ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਲੋਟ ਬਲੱਡ ਗਰੁੱਪ ਵੱਲੋਂ ਦਾਨਵੀਰਾਂ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਸੰਸਕਾਰ ਕੇਂਦਰ ਵਿਖੇ ਜਰੂਰਤਮੰਦ ਬੱਚਿਆ ਨੂੰ ਕੋਟੀਆਂ ਵੰਡੀਆਂ ਗਈਆਂ । ਇਸ ਮੌਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੱਚਿਆਂ ਦਾ ਹੌਸਲਾ ਵਧਾਇਆ ਗਿਆ । ਜਾਣਕਾਰੀ ਦਿੰਦੇ ਹੋਏ ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬੱਠਲਾ ਨੇ ਦੱਸਿਆ ਕਿ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪੂਰਾ ਹਫਤਾ ਇਸੇ ਤਰਾਂ ਜਰੂਰਤਮੰਦ ਬੱਚਿਆਂ ਜਾਂ ਬਜੁਰਗਾਂ ਨੂੰ ਕੋਟੀਆਂ ਵੰਡੀਆਂ ਜਾਣਗੀਆਂ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਹੋਰ ਵੀ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾ ਸਕੇ । , ਇਸ ਮੌਕੇ ਆਜਾਦ ਸੇਵਾ ਸੁਸਾਇਮੀ ਦੇ ਪ੍ਰਧਾਨ ਕ੍ਰਿਸ਼ਨ ਮਿੱਡਾ , ਭਾਰਤ ਵਿਕਾਸ ਪਰਿਸ਼ਦ ਪੰਜਾਬ ਸਾਉਥ ਦੇ ਜਨਰਲ ਸੈਕਟਰੀ ਰਜਿੰਦਰ ਪਪਨੇਜਾ , ਦੀਪਕ ਮਹਿਰਾ , ਮਲੋਟ ਸ਼ਾਖਾ ਪ੍ਰਧਾਨ ਰਿੰਕੂ ਅਨੇਜਾ , ਸੋਨੂੰ ਮੰਗਵਾਨਾ , ਮੋਹਿਤ ਸੋਨੀ , ਸਾਧਾ ਸਿੰਘ , ਸੋਨੂੰ ਕਾਲੜਾ , ਸਮਾਜਸੇਵੀ ਸੁਸ਼ੀਲ ਗਰੋਵਰ , ਧਰਮਪਾਲ ਕਾਲੜਾ , ਜਗਤਾਰ ਬਰਾੜ ਐਮ . ਸੀ . , ਧੀਰਜ ਸੁਨੇਜਾ , ਅਮਰੀਕ ਸਿੰਘ , ਰੋਹਿਤ ਕਾਲੜਾ , ਰਿਕੁ ਮੱਕੜ , ਸਚਿਨ ਖੇੜਾ , ਭਗਤ ਪੂਰਨ ਸਿੰਘ ਸੰਸਕਾਰ ਕੇਂਦਰ ਦੇ ਅਸ਼ੋਕ ਮੌਜੂਦ ਸਨ ।