ਦਾਣਾ ਮੰਡੀ ਮਜ਼ਦੂਰਾਂ ਦਾ ਰਾਜ ਰੱਸੇਵਟ ਸੂਬਾ ਪ੍ਰਧਾਨ ਪੈਸਟੀਸਾਈਡ ਅਤੇ ਆੜ੍ਹਤੀ ਆਗੂਆਂ ਨੇ ਕੀਤਾ ਸਮਰਥਨ
ਦਾਣਾ ਮੰਡੀ ਮਜ਼ਦੂਰਾਂ ਦੀ 25% ਵਧਾਈ ਮਜ਼ਦੂਰੀ ਨਾ ਮਿਲਨ ਕਰਕੇ ਸਮੂਹ ਦਾਣਾਮੰਡੀ ਮਜ਼ਦੂਰਾਂ ਨੇ ਗਿੱਦੜਬਾਹਾ ਵਿਖੇ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਲ਼ਈ ਮੁਹਿੰਮ ਸ਼ੁਰੂ ਕੀਤੀ ਹੈ।
ਮਲੋਟ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 20 ਮਹੀਨੇ ਪਹਿਲਾਂ ਦਾਣਾ ਮੰਡੀ ਮਜ਼ਦੂਰਾਂ ਦੀ 25% ਮਜ਼ਦੂਰੀ ਵਧਾਈ ਸੀ, ਜੋ 4 ਸੀਜ਼ਨ ਖਤਮ ਹੋਣ ਤੋਂ ਬਾਅਦ ਵੀ ਨਹੀਂ ਮਿਲੀ। ਆਪਣੇ ਹੱਕ ਸਰਕਾਰ ਤੋਂ ਲੈਣ ਲਈ ਜੱਥੇਦਾਰ ਸੁਦੇਸ਼ਪਾਲ ਸਿੰਘ ਖਾਲਸਾ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਨੇ ਦਾਣਾ ਮੰਡੀ ਮਲੋਟ ਤੋਂ ਜ਼ਿਮਨੀ ਚੋਣ ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ।
ਇਸ ਮੌਕੇ ਰਾਜ ਰੱਸੇਵਟ ਸੂਬਾ ਪ੍ਰਧਾਨ ਪੈਸਟੀਸਾਈਡ ਪੰਜਾਬ, ਰਮਨ ਸਪਰਾ ਸੈਕੇਟਰੀ ਆੜ੍ਹਤੀਆ ਐਸੋਸ਼ੀਏਸ਼ਨ ਮਲੋਟ, ਸੋਮਨਾਥ, ਵਿਜੇ ਗਰਗ, ਅਮ੍ਰਿਤਪਾਲ ਸਿੰਘ ਸਮੂਹ ਆੜ੍ਹਤੀ ਸੀਨੀਅਰ ਆਗੂਆਂ ਨੇ ਜੱਥੇਦਾਰ ਸੁਦੇਸ਼ਪਾਲ ਸਿੰਘ ਨੂੰ ਹਾਰ ਪਾ ਕੇ ਰਵਾਨਾ ਕੀਤਾ ਅਤੇ ਕਿਹਾ ਸਮੂਹ ਆੜ੍ਹਤੀਆ ਆਗੂ ਅਤੇ ਕਿਸਾਨ ਦਾਣਾ ਮੰਡੀ ਮਜ਼ਦੂਰਾਂ ਦੇ ਮੋਡੇ ਨਾਲ ਮੋਡਾ ਲਾ ਕੇ ਖੜੇ ਹਨ। ਇਸ ਮੌਕੇ ਮੰਗਾ ਸਿੰਘ ਭਲੇਰੀਆ ਸਾਬਕਾ ਪ੍ਰਧਾਨ ਮੰਡੀ ਮਜ਼ਦੂਰ ਯੂਨੀਅਨ ਮਲੋਟ, ਸੂਰਜ ਕੁਮਾਰ ਲੁਗਰੀਆ ਸਾਬਕਾ ਸੈਕੇਟਰੀ, ਬਲਕਰਨ ਸਿੰਘ ਅਤੇ ਹਰਦੀਪ ਸਿੰਘ ਗਰੇਵਾਲ ਆਦਿ ਹਾਜ਼ਿਰ ਸਨ।
Author : Malout Live