ਸੰਕਟ ਮੋਚਨ ਸੇਵਾ ਦਲ ਵੱਲੋਂ ਤਿੰਨ ਸਾਲ ਪੂਰਾ ਹੋਣ ਤੇ ਕਰਵਾਇਆ ਗਿਆ ਮਹਾਂਉਤਸਵ ਸੰਕੀਰਤਨ
ਸੰਕਟ ਮੋਚਨ ਸੇਵਾ ਦਲ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਤਨੇਜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦਾ ਤਿੰਨ ਸਾਲ ਪੂਰੇ ਹੋਣ ਤੇ ਸਥਾਪਨਾ ਦਿਵਸ ਤੇ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ ਵਿਖੇ ਸ਼੍ਰੀ ਸ਼ਿਆਮ ਬਾਬਾ ਖ਼ਾਟੂ ਵਾਲੇ ਦਾ ਸੰਕੀਰਤਨ ਸ਼ਿਆਮ ਮਹਾਂਉਤਸਵ ਆਯੋਜਨ ਕੀਤਾ ਗਿਆ। ਇਸ ਦੌਰਾਨ ਆਏ ਹੋਏ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੰਕਟ ਮੋਚਨ ਸੇਵਾ ਦਲ (ਰਜਿ:) ਮਲੋਟ (ਫ਼ਰੀ ਜੌੜਾ ਘਰ ਅਤੇ ਗੱਦਿਆ ਦੀ ਸੇਵਾ) ਵਾਲੇ ਸੰਸਥਾ ਵੱਲੋਂ ਸ਼ਹਿਰ ਵਿੱਚ ਖੁਸ਼ੀ ਗਮੀ ਦੇ ਮੌਕੇ ਤੇ ਫਰੀ ਜੋੜੇ ਸੰਭਾਲਣ ਦੀ ਅਤੇ ਗੱਦਿਆ ਦੀ ਸੇਵਾ ਕਰ ਰਹੇ ਸੰਕਟ ਮੋਚਨ ਸੇਵਾ ਦਲ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਤਨੇਜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦਾ ਤਿੰਨ ਸਾਲ ਪੂਰੇ ਹੋਣ ਤੇ ਸਥਾਪਨਾ ਦਿਵਸ ਤੇ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾ ਮੰਦਿਰ ਵਿਖੇ ਸ਼੍ਰੀ ਸ਼ਿਆਮ ਬਾਬਾ ਖ਼ਾਟੂ ਵਾਲੇ ਦਾ ਸੰਕੀਰਤਨ ਸ਼ਿਆਮ ਮਹਾਂਉਤਸਵ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਿਆਮ ਬਾਬਾ ਜੀ ਦਾ ਸੰਕੀਰਤਨ ਵਿੱਚ ਗੁਣਗਾਨ ਆਰਤੀ ਖੰਨਾ(ਬਠਿੰਡਾ) ਪੰਕਜ ਬਾਂਸਲ, ਵਿੱਕੀ ਸ਼ਹਿਜ਼ਾਦਾ, ਨਿੱਕੂ ਸਿੰਘ, ਨਿਸ਼ਾ ਨਿਰਾਲੀ, ਵੱਲੋਂ ਬਾਬਾ ਜੀ ਦਾ ਗੁਣਗਾਣ ਕਿੱਤਾ ਗਿਆ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਾਜੀਵ ਬਾਵਾ, ਗੌਰਵ ਨਾਗਪਾਲ(ਆਰਤੀ ਸਵੀਟ ਹਾਊਸ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸੁਰਿੰਦਰ ਮਦਾਨ, ਸੁਸ਼ੀਲ ਜਲਹੋਤਰਾ ਬੀਜੇਪੀ, ਬਾਲਾ ਜੀ ਸੰਘ ਵੱਲੋਂ ਗੀਤ ਸੇਠੀ, ਸਵਾਮੀ ਅਰਜਨ ਦਾਸ ਤਨੇਜਾ, ਧੰਨ-ਧੰਨ ਬਾਬਾ ਖੇਤਰਪਾਲ ਬਿਰਲਾ ਰੋਡ ਵਿਜੈ ਬਜਾਜ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾ ਦੇ ਕੋਆਰਡੀਨੇਟਰ ਮਨੋਜ ਅਸੀਜਾ, ਜੈ ਜੈ ਵੀਰ ਬਜਰੰਗੀ ਵੱਲੋਂ ਸਾਜਨ ਕਮਰਾ ਜੈ ਹਨੂੰਮਾਨ ਮਾਰੂਤੀ ਨੰਦਨ, ਮਲੋਟ ਬਲੱਡ ਗਰੁੱਪ, ਚਿੰਟੂ ਬੱਠਲਾ, ਭਾਈ ਘਨੱਇਆ ਸੇਵਾ ਸੋਸਾਇਟੀ, ਪੀ ਬੀ 53 ਫੋਟੋਗਰਾਫ਼ਰ, ਸੌਰਵ, ਰਵਨੀਤ ਮੱਕੜ, ਐਡਵਰਡਗੰਜ ਦੇ ਡਾਇਰੈਕਟਰ ਸੰਜੀਵ ਕੁਮਾਰ, ਰਾਜਿੰਦਰ ਜਿੰਦਲ ਅਤੇ ਸਮਾਰੋਹ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਵਿੱਕੀ ਵਾਟਸ ਪਟਿਆਲਾ ਵੱਲੋਂ ਨਿਭਾਈ ਗਈ। ਸੰਕਟ ਮੋਚਨ ਸੇਵਾ ਦਲ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਤਨੇਜਾ ਸਰਪਸਤ ਰਾਜੀਵ ਬਾਵਾ, ਸੈਕੇਟਰੀ ਰਾਜੂ ਮੱਕੜ, ਉਪ ਪ੍ਰਧਾਨ ਕੁਲਦੀਪ ਕੁਮਾਰ, ਕੇਸ਼ੀਅਰ ਰਾਜਿੰਦਰ ਬਾਂਸਲ ਅਤੇ ਰਾਹੁਲ ਕੁਮਾਰ ਆਦਿ ਨੇ ਪ੍ਰੋਗਰਾਮ ਵਿੱਚ ਆਏ ਹੋਏ ਸਾਰੇ ਸ਼ਿਆਮ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਆਏ ਹੋਏ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Author : Malout Live