ਸਿਟੀ ਅਵੇਰਨੈਸ ਸੁਸਾਇਟੀ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਪਾਣੀ ਦੀਆਂ ਬੋਤਲਾਂ
ਮਲੋਟ(ਆਰਤੀ ਕਮਲ) ਸਿਟੀ ਅਵੇਰਨੈਸ ਵੈਲਫੇਅਰ ਸੁਸਾਇਟੀ ਮਲੋਟ ਦੁਆਰਾ ਸਰਕਾਰੀ ਸਕੂਲ ਅਬੁਲ ਖੁਰਾਣਾ ਦੇ ਵਿਦਿਆਰਥੀਆਂ ਨੂੰ ਇਕ ਸੌ ਦੇ ਕਰੀਬ ਠੰਡਾ ਪਾਣੀ ਰੱਖਣ ਵਾਲੀਆਂ ਬੋਤਲਾਂ ਵੰਡੀਆਂ । ਸੁਸਾਇਟੀ ਦੇ ਪ੍ਰਧਾਨ ਰੋਹਿਤ ਕਾਲੜਾ ਦੀ ਅਗਵਾਈ ਵਿਚ ਪੁੱਜੇ ਅਹੁਦੇਦਾਰਾਂ ਰਿਸ਼ੀ ਹਿਰਦੇਪਾਲ ਅਤੇ ਦਵਿੰਦਰ ਪੁਰਬਾ ਨੇ ਬੱਚਿਆਂ ਨੂੰ ਇਹ ਬੋਤਲਾਂ ਵੰਡਦੇ ਹੋਏ ਦੱਸਿਆ ਕਿ ਬੱਚਿਆਂ ਦੀ ਸਿਹਤ ਲਈ ਪੀਣ ਵਾਲਾ ਸਾਫ ਪਾਣੀ ਨਾਲ ਰੱਖਣਾ ਬਹੁਤ ਜਰੂਰੀ ਹੈ ਅਤੇ ਦੂਸਰਾ ਇਸ ਤਰਾਂ ਪਾਣੀ ਦੀ ਬੱਚਤ ਵੀ ਹੁੰਦੀ ਹੈ । ਸਕੂਲ ਦੀ ਪ੍ਰਿੰਸੀਪਲ ਮੈਡਮ ਬਿਮਲਾ ਰਾਣੀ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਅੰਦਰ ਚਲਾਈ ਵਾਟਰ ਬੈਲ ਮੁਹਿੰਮ ਤਹਿਤ ਪਤਾ ਲੱਗਾ ਕਿ ਬੋਤਲਾਂ ਨਾ ਹੋਣ ਕਾਰਨ ਬਹੁਤ ਬੱਚਿਆਂ ਨੂੰ ਪੀਣ ਵਾਲਾ ਸਾਫ ਪਾਣੀ ਨਾਲ ਰੱਖਣ ਵਿਚ ਦਿੱਕਤ ਆ ਰਹੀ ਹੈ ਜਿਸ ਕਰਕੇ ਇਕ ਮੁਹਿੰਮ ਤਹਿਤ ਸੁਸਾਇਟੀ ਨਾਲ ਸੰਪਰਕ ਕਰਕੇ ਇਹ ਉਪਰਾਲਾ ਕੀਤਾ ਗਿਆ । ਇਸ ਮੌਕੇ ਸਕੂਲ ਦਾ ਸਮੂਹ ਸਟਾਫ ਵੀ ਹਾਜਰ ਸੀ ।