ਪਿੰਡ ਸ਼ਾਮਖੇੜਾ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ
ਮਲੋਟ:- ਨੈਸ਼ਨਲ ਯੂਥ ਅਥਲੈਟਿਕਸ ਖੇਡ ਐਸੋਸੀਏਸ਼ਨ ਇੰਡੀਆ ਵਲੋਂ ਗੋਆ ਵਿਚ ਬੀਤੀ 16 ਨਵੰਬਰ ਤੋਂ 18 ਨਵੰਬਰ ਤੱਕ ਚੱਲੀਆਂ ਨੈਸ਼ਨਲ ਓਪਨ ਅਥਲੈਟਿਕਸ ਖੇਡਾਂ ਵਿਚ ਪੰਜਾਬ ਦੇ ਬੱਚਿਆਂ ਨੇ ਭਾਗ ਲਿਆ , ਜਿਸ ਵਿਚ ਨਵਜੋਤ ਕੌਰ ਜੀ. ਐਨ. ਡੀ. ਪਬਲਿਕ ਸਕੂਲ ਛਾਪਿਆਂਵਾਲੀ ਨੇ 1500 ਮੀਟਰ ਵਿਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ । ਹਰਮੀਤ ਕੌਰ ਨੂੰ 100 ਮੀਟਰ ਵਿਚ ਸੋਨੇ ਦਾ ਤਗਮਾ ਅਤੇ ਖੁਸ਼ਬੂ ਨੇ 400 ਮੀਟਰ ਵਿਚ ਸੋਨੇ ਦਾ ਤਗਮਾ , ਸੋਨੀਆ ਨੇ ਸ਼ਾਟਪੁੱਟ ਵਿਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਅਤੇ ਮੁੰਡਿਆਂ ਵਿਚੋਂ ਅਜੈਪਾਲ ਸਿੰਘ ਨੇ ਲੰਬੀ ਛਾਲ ਵਿਚ ਸੋਨੇ ਦਾ ਤਗਮਾ ਅਤੇ ਹਰਮਨ ਸਿੰਘ ਨੇ ਡਿਸਕਸ ਥਰੋ ਵਿਚੋਂ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਮਖੇੜਾ ਵਿਖੇ ਸਰਪੰਚ ਪ੍ਰੀਤਮ ਸਿੰਘ , ਗੁਰਦਿਆਲ ਸਿੰਘ ਵਲੋਂ ਵਿਸ਼ੇਸ਼ ਤੌਰ ' ਤੇ ਸਨਮਾਨਿਤ ਕੀਤਾ । ਇਸ ਮੌਕੇ ਪ੍ਰਿੰਸੀਪਲ ਵੀਨਾ ਰਾਣੀ , ਬਲਦੇਵ ਸਿੰਘ , ਸਮੂਹ ਗ੍ਰਾਮ ਪੰਚਾਇਤ ਮੈਂਬਰ , ਕੋਚ ਗੁਰਪ੍ਰੀਤ ਸਿੰਘ ਅਤੇ ਐਨ . ਆਈ . ਐਸ ਕੋਚ ਭੋਲ ਸਿੰਘ ਆਧੁਨੀਆਂ ਅਤੇ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।