ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਜ਼ਿਲਾ ਮੈਜਿਸਟਰੇਟ ਨੇ ਬਾਹਰਲੇ ਰਾਜਾਂ ਤੋਂ ਆ ਕੇ ਆਰਜੀ ਤੌਰ ਤੇ ਰਹਿਣ ਵਾਲਿਆਂ ਤੇ ਲਗਾਈ ਪੂਰਨ ਪਾਬੰਦੀ- ਜ਼ਿਲਾ ਮੈਜਿਸਟਰੇਟ
ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਕੁਝ ਲੋਕ ਕੋਵਿਡ -19 ਤੋਂ ਪ੍ਰਭਾਵਿਤ ਸੰਵੇਦਨਸੀਲ ਰਾਜਾਂ ਜਿਵੇਂ ਦਿੱਲੀ, ਬਿਹਾਰ, ਯ ੂਪੀ, ਹਰਿਆਣਾ, ਰਾਜਸਥਾਨ ਆਦਿ ਤੋਂ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਆ ਕੇ ਆਰਜੀ ਤੌਰ ਤੇ ਆਪਣੇ ਰਿਸੇਤਦਾਰਾਂ ਜਾਂ ਕਿਰਾਏ ਆਦਿ ਦੇ ਮਕਾਨਾਂ ਵਿੱਚ ਰਹਿਣ ਲਈ ਆਏ ਹੋਏ ਹਨ ਜਾਂ ਆ ਕੇ ਰਹਿ ਰਹੇ ਹਨ ਅਤੇ ਇਹ ਲੋਕ ਜ਼ਿਲਾ ਸ੍ਰੀ ਮੁਕਸਰ ਸਾਹਿਬ ਦੇ ਪੱਕੇ ਵਸਨੀਕ ਨਹੀਂ ਹਨ। ਇਸ ਨਾਲ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕਾਂ ਨੂੰ ਕੋਵਿਡ -19 ਨਾਲ ਸਬੰਧਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਦਿੱਕਤਾਂ ਪੇਸ ਆ ਰਹੀਆਂ ਹਨ। ਇਸ ਹੁਕਮ ਅਨੁਸਾਰ ਅਜਿਹੇ ਲੋਕ ਜੋ ਕਿ ਦੂਸਰੇ ਰਾਜਾਂ ਤੋਂ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਰਿਸਤੇਦਾਰਾਂ ਜਾਂ ਕਿਰਾਏ ਦੇ ਮਕਾਨਾਂ ਵਿੱਚ ਆਰਜੀ ਤੌਰ ਤੇ ਰਹਿਣ ਲਈ ਆਏ ਹੋਏ ਹਨ ਜਾਂ ਆ ਕੇ ਰਹਿ ਰਹੇ ਹਨ, ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜੇਕਰ ਚੈਕਿੰਗ ਦੌਰਾਨ ਬਾਹਰੋਂ ਆਏ ਵਿਅਕਤੀ ਬਾਰੇ ਪਤਾ ਚੱਲਦਾ ਹੈ ਤਾਂ ਇਸ ਸਬੰਧਿਤ ਮਕਾਨ ਮਾਲਕ ਦੀ ਪੂਰਨ ਜੁੰਮੇਵਾਰੀ ਹੋਵੇਗੀ ਅਤੇ ਉਸਦੇ ਖਿਲਾਫ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਕਮ ਅਨੁਸਾਰ ਆਧਾਰ ਕਾਰਡ ਵਿੱਚ ਦੂਸਰੇ ਰਾਜਾਂ ਤੋਂ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣਾ ਪਤਾ ਤਬਦੀਲ ਕਰਵਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ, ਪਤਾ ਬਦਲਣ ਸਬੰਧੀ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰਾਂ ਦੇ ਐਮ.ਸੀਜ ਵੱਲੋਂ ਅਜਿਹੇ ਵਿਅਕਤੀਆਂ ਦੀ ਤਸਦੀਕ ਨਾ ਕਰਨ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਸਬੰਧਿਤ ਨਗਰ ਕੌਸਲਾਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਯੋਗ ਪ੍ਰਚਾਰ ਮਾਧਿਅਮਾਂ ਰਾਹੀਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਸਬੰਧੀ ਆਦੇਸ਼ ਵੀ ਦਿੱਤੇ ਗਏੇ ਹਨ। ਹੁਕਮ ਅਨੁਸਾਰ ਸਮਾਜਿਕ ਮੇਲ ਜੋਲ: ਇੱਕ ਦੂਸਰੇ ਦੇ ਘਰ ਬਿਨਾਂ ਕਿਸੇ ਜਰੂਰੀ ਕੰਮ ਤੋਂ ਆਉਣ-ਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੇਲਣ ਤੋਂ ਰੋਕਿਆ ਜਾ ਸਕੇ।