ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ ਲੋੜਵੰਦ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ ਨਵੇਂ ਕੱਪੜੇ

ਮਲੋਟ:- ਬਲਾਕ ਮਲੋਟ ਦੀ ਸਾਧ ਸੰਗਤ ਵੱਲੋਂ ਰੋਜ਼ਾਨਾ ਵਾਂਗ ਮਾਨਵਤਾ ਭਲਾਈ ਦੇ ਕਾਰਜ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ ਲੋੜਵੰਦ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਨਵੇਂ ਕਪੜੇ ਵੰਡੇ ਗਏ। ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਗੋਪਾਲ ਇੰਸਾਂ, ਪਰਦੀਪ ਇੰਸਾਂ, ਬਲਾਕ ਭੰਗੀਦਾਸ ਗੋਰਖ ਸੇਠੀ ਇੰਸਾਂ, ਸੇਵਾਦਾਰ ਸੁਰੇਸ਼ ਗੋਇਲ ਇੰਸਾਂ, ਨਾਨਕ ਚੰਦ ਇੰਸਾਂ, ਸ਼ੰਕਰ ਇੰਸਾਂ, ਸੁਨੀਲ ਜਿੰਦਲ ਇੰਸਾਂ, ਮੋਹਿਤ ਭੋਲਾ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਵਜ਼ੀਰ ਇੰਸਾਂ, ਨਰਿੰਦਰ ਭੋਲਾ ਇੰਸਾਂ, ਰਾਹੁਲ ਇੰਸਾਂ ਨੇ ਦੱਸਿਆ ਕੇ ਪੂਜਨੀਕ ਗੁਰੂ ਜੀ ਦੇ ਮਾਨਵਤਾ ਭਾਲਾਈ ਵਚਨਾਂ ਤੇ ਅਮਲ ਕਰਦੇ ਹੋਏ ਐਂਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ 75 ਛੋਟੇ ਬੱਚਿਆਂ ਦੇ ਨਵੇਂ ਸੂਟ, 50 ਲੇਡੀਜ਼ ਨਵੇਂ ਸੂਟ, 8 ਕੁੜਤੇ ਪਜਾਮਿਆਂ ਦਾ ਕੱਪੜਾ ਲੋੜਵੰਦ ਬੱਚਿਆਂ, ਭੈਣਾਂ ਅਤੇ ਲੋੜਵੰਦ ਭਾਈਆਂ ਨੂੰ ਸੇਵਾਦਾਰ ਸੁਰੇਸ਼ ਗੋਇਲ ਇੰਸਾਂ ਅਤੇ ਤੇਜਪਾਲ ਸੇਠੀ ਇੰਸਾਂ ਦੇ ਸਹਿਯੋਗ ਨਾਲ ਕੱਪੜੇ ਵੰਡੇ ਗਏ ਹਨ। ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਹਮੇਸ਼ਾ ਹੀ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ ਅਤੇ ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਵੱਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ।  ਇਸ ਮੌਕੇ ਟੈਂਟ ਸੰਮਤੀ ਦੇ ਸੇਵਾਦਾਰ ਮੁਖਤਿਆਰ ਸਿੰਘ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਸੋਨੂੰ ਇੰਸਾਂ, ਪ੍ਰਿੰਸ ਇੰਸਾਂ, ਰਾਮ ਬਿਲਾਸ ਇੰਸਾਂ ਨੇ ਵੀ ਆਪਣੀ ਸੇਵਾ ਬਾਖੂਬੀ ਨਿਭਾਈ। Author: Malout Live