ਨਸ਼ੇ ਰੂਪੀ ਕੋਹੜ ਤੋਂ ਮੁਕਤੀ ਪਾ ਕੇ ਸਮਾਜ ਖੁਸ਼ਹਾਲ ਹੋ ਸਕਦਾ– ਬਾਬਾ ਬਲਜੀਤ ਸਿੰਘ

ਮਲੋਟ:- ਨਸ਼ਾ ਸਮਾਜ ਦੇ ਲਈ ਇੱਕ ਕੋਹੜ ਤੋਂ ਵੀ ਭਿਅੰਕਰ ਬਿਮਾਰੀ ਹੈ ਅਤੇ ਇਸ ਤੋਂ ਮੁਕਤੀ ਪਾਏ ਬਿਨ੍ਹਾਂ ਖੁਸ਼ਹਾਲ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਐਂਤਵਾਰ ਦੇ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਸੰਗਤ ਨਾਲ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਇੱਕ ਖਤਰਨਾਕ ਸਾਜਿਸ਼ ਤਹਿਤ ਪੰਜਾਬ ਦੀ ਜਵਾਨੀ ਇਸ ਦਲਦਲ ਵਿੱਚ ਬੁਰੀ ਤਰਾਂ ਫਸ ਚੁੱਕੀ ਹੈ ਕਿਉਂਕ ਖਾਲਸਾ ਕੌਮ ਦੀ ਹਮੇਸ਼ਾਂ ਚੜਦੀ ਕਲਾ ਵਿੱਚ ਜੀਵਨ ਬਤਾਉਣ ਦੀ ਗੁਰੂ ਸਾਹਿਬ ਵੱਲੋਂ ਦੱਸੀ ਜੁਗਤ ‘ਤੇ ਅਮਲ ਕਰਨ ਵਾਲੇ ਸਿੱਖ ਨੌਜਵਾਨ ਕੌਮ ਦੇ ਦੁਸ਼ਮਨਾਂ ਲਈ ਬਹੁਤ ਵੱਡਾ ਚੈਲਿੰਜ ਹਨ। ਜਿਸ ਕਰਕੇ ਇਹ ਦੁਸ਼ਮਨ ਸਿੱਧੀ ਟੱਕਰ ਦੀ ਬਜਾਏ ਅਜਿਹੇ ਕੋਝੇ ਰਸਤੇ ਚੁਣਦੇ  ਹਨ। ਬਾਬਾ ਜੀ ਨੇ ਦੱਸਿਆ ਕਿ ਆਉਣ ਵਾਲੀ 13 ਜੁਲਾਈ ਨੂੰ  ਪੂਰਨਮਾਸ਼ੀ ਤੇ ਸਮਾਗਮ ਵਿੱਚ ਸੰਤ ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲੇ ਵਿਸ਼ੇਸ਼ ਤੌਰ ‘ਤੇ ਦਿਵਾਨ ਸਜਾਉਣਗੇ ।   Author: Malout Live