ਨਸ਼ਾ ਮੁਕਤ ਪੰਜਾਬ ਦੇ ਸੰਕਲਪ ‘ਤੇ ਜੀ.ਓ.ਜੀ ਲਗਾਤਾਰ ਦੇ ਰਹੇ ਨੇ ਪਹਿਰਾ– ਵਰੰਟ ਅਫ਼ਸਰ ਹਰਪ੍ਰੀਤ ਸਿੰਘ

ਮਲੋਟ:- ਬੀਤੇ ਦਿਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ) ਤਹਿਸੀਲ ਮਲੋਟ ਦੀ ਟੀਮ ਵੱਲੋਂ ਤਹਿਸੀਲ ਇੰਚਾਰਜ ਵਰੰਟ ਅਫ਼ਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਮਲੋਟ ਤਹਿਸੀਲ ਦੇ ਮਲੋਟ ਤੇ ਲੰਬੀ ਬਲਾਕ ਦੇ ਕਰੀਬ 100 ਪਿੰਡਾਂ ਵਿਚ ਵੱਡੇ ਪੱਧਰ ‘ਤੇ ਜਾਗਰੂਕਤਾ ਅਤੇ ਸਹੁੰ ਚੁਕ ਮੁਹਿੰਮ ਚਲਾਈ ਗਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੀ.ਓ.ਜੀ ਟੀਮ ਵੱਖ-ਵੱਖ ਗਰੁੱਪ ਬਣਾ ਕੇ ਨਾ ਕੇਵਲ ਪਿੰਡਾਂ ਦੀਆਂ ਸੱਥਾਂ, ਗੁਰੂਘਰਾਂ ਤੇ ਖੇਡ ਕਲੱਬਾਂ ਵਿਚ ਗਈੇ ਬਲਕਿ ਖੇਤਾਂ ਵਿੱਚ ਝੋਨੇ ਲਗਾ ਰਹੇ ਪਰਵਾਸੀਆਂ ਸਮੇਤ ਮਲੋਟ-ਡੱਬਵਾਲੀ ਅਤੇ ਮਲੋਟ-ਅਬੋਹਰ ਰੋਡ ‘ਤੇ ਬਣ ਰਹੇ ਰਾਸ਼ਟਰੀ ਰਾਜ ਮਾਰਗ ਵਿੱਚ ਲੱਗੇ ਕਾਮਿਆਂ ਨੂੰ ਵੀ ਨਸ਼ਿਆਂ ਦੇ ਇਨਸਾਨੀ ਜਿੰਦਗੀ ‘ਤੇ ਪੈਂਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਦਿਆਂ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਗਈ। ਵਰੰਟ ਅਫ਼ਸਰ ਹਰਪ੍ਰੀਤ ਸਿੰਘ ਨੇ ਸਮੂਹ ਜੀ.ਓ.ਜੀ ਟੀਮ ਦੀ ਇਸ ਵੱਡਮੁੱਲੇ ਕਾਰਜ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਦਾ ਜੀ.ਓ.ਜੀ ਦੀ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਜੀ.ਓ.ਜੀ ਟੀਮ ਇਸੇ ਤਰਾਂ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਤੇ ਪਹਿਰਾ ਦਿੰਦੀ ਰਹੇਗੀ। Author: Malout Live