ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਮਲੋਟ:- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਹਰਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਨਰਮੇ ਦੀ ਖ਼ਰੀਦ 'ਚ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਸਰਕਾਰੀ ਬੋਲੀ ਨਾ ਕਰਵਾ ਕੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਕਿਸਾਨ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ, ਨਾ ਹੀ ਪਰਾਲੀ ਨੂੰ ਸਾਂਭਣ ਦੇ ਕੋਈ ਸਾਧਨ ਹਨ ਅਤੇ ਸਰਕਾਰ ਪਰਾਲੀ ਨੂੰ ਸੰਭਾਲਣ ਦੇ ਸਾਧਨਾਂ ਦੇ ਇੰਤਜ਼ਾਮ ਕਰੇ। ਉਨ੍ਹਾਂ ਕਿਹਾ ਜੇ ਸਰਕਾਰ ਨੇ ਕਿਸਾਨਾਂ 'ਤੇ ਪਰਚੇ ਹੀ ਕਰਨੇ ਹਨ ਤਾਂ ਸਰਕਾਰ ਖੇਚਲ ਨਾ ਕਰੇ ਕਿਸਾਨ ਆਪ ਜਥੇ ਬਣਾ ਕੇ ਜੇਲ੍ਹਾਂ ਭਰਨ ਨੂੰ ਤਿਆਰ ਹਨ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਰਮਗੜ੍ਹ ਮਾਈਨਰ ਬੁਰਜਾਂ ਰਕਬੇ ਕੋਲ ਟੁੱਟ ਗਈ ਹੈ ਅਤੇ ਕਣਕ ਦੀ ਬਿਜਾਈ ਦਾ ਸਮਾਂ ਨੇੜੇ ਹੋਣ ਕਰਕੇ ਮਹਿਕਮੇ ਨੂੰ ਜਲਦ ਉਸ ਨੂੰ ਠੀਕ ਕਰਵਾਉਣਾ ਚਾਹੀਦਾ ਹੈ , ਇਸ ਮੌਕੇ ਮਹਿਲ ਸਿੰਘ, ਜਗੀਰ ਸਿੰਘ, ਸ਼ਾਮ ਸਿੰਘ,ਬਲਦੇਵ ਸਿੰਘ ਅਬੁਲ ਖੁਰਾਣਾ, ਪੂਰਨ ਸਿੰਘ ਡੱਬਵਾਲੀ ਢਾਬ,ਹਰਬੰਸ ਸਿੰਘ ਸੰਧੂ,ਬਲਦੇਵ ਸਿੰਘ ਬਹਾਦਰ ਖੇੜਾ,ਦਵਿੰਦਰ ਸਿੰਘ ਧੌਲਾ ਢਾਣੀ ਕੁੰਦਨ ਸਿੰਘ,ਬਲਵਿੰਦਰ ਸਿੰਘ ਡੱਬਵਾਲੀ ਢਾਬ ਆਦਿ ਹਾਜ਼ਰ ਸਨ ।