ਕਿਊਟਨੈਸ ਆਫ਼ ਮਲੋਟ 'ਚ ਜੋਸ਼ੀ ਪਹਿਲੇ, ਸੰਧੂ ਦੂਜੇ ਅਤੇ ਸਹਿਦਿਲ ਨੇ ਤੀਜੇ ਸਥਾਨ ਤੇ ਮਾਰੀ ਬਾਜੀ

ਮਲੋਟ, 9 ਅਕਤੂਬਰ (ਆਰਤੀ ਕਮਲ) : ਕੋਵਿਡ-19 ਮਹਾਂਮਾਰੀ ਕਾਰਨ ਸਰਕਾਰਾਂ ਵੱਲੋਂ ਲਾਏ ਲੌਕਡਾਊਨ ਦੌਰਾਨ ਲੋਕ ਘਰਾਂ ਅੰਦਰ ਕੈਦ ਹੋ ਗਏ ਅਤੇ ਇਸ ਮੌਕੇ ਮਨੋਰੰਜਨ ਦੇ ਸਾਧਨ ਵੀ ਸੀਮਤ ਹੋ ਗਏ । ਬੱਚਿਆਂ ਦੇ ਸਕੂਲ ਬੰਦ ਹੋਣ ਕਾਰਨ ਘਰਾਂ ਅੰਦਰ ਰਹਿ ਕੇ ਬੱਚੇ ਅਤੇ ਮਾਪੇ ਦਿਮਾਗੀ ਤੌਰ ਤੇ ਦਬਾਅ ਮਹਿਸੂਸ ਕਰਨ ਲੱਗੇ ਤਾਂ ਅਜਿਹੇ ਮੌਕੇ ਮਾਪਿਆਂ ਤੇ ਬੱਚਿਆਂ ਲਈ ਇਕ ਨਿਵੇਕਲੀ ਪਹਿਲ ਕਰਦਿਆਂ ਮਲੋਟ ਸ਼ਹਿਰ ਦੀ ਸੱਭ ਤੋਂ ਪੁਰਾਣੀ ਤੇ ਪਹਿਲੀ ਅਵਾਰਡ ਪ੍ਰਾਪਤ ਵੈਬ ਸਾਈਟ ਮਲੋਟ ਲਾਈਵ ਦੇ ਮੈਨਜਿੰਗ ਡਾਇਰੈਕਟਰ ਮਿਲਨ ਹੰਸ ਵੱਲੋਂ ਆਨਲਾਈਨ ਪ੍ਰਤੀਯੋਗਤਾ ''ਕਿਊਟਨੈਸ ਆਫ ਮਲੋਟ'' ਦੀ ਸ਼ੁਰੂਆਤ ਕੀਤੀ ਗਈ ।

ਪ੍ਰਤੀਯੋਗਤਾ ਨੂੰ ਐਨਾ ਭਰਵਾਂ ਹੁੰਗਾਰਾ ਮਿਲਿਆ ਕਿ ਜਿਹੜੇ ਬੱਚੇ ਹਿੱਸਾ ਲੈਣਾ ਰਹਿ ਗਏ ਉਹਨਾਂ ਦੇ ਮਾਪਿਆਂ ਦੀ ਲਗਾਤਾਰ ਮੰਗ ਤੇ ਅਖੀਰ ਆਯੋਜਕਾਂ ਨੂੰ ਵਾਈਲਡ ਕਾਰਡ ਐਂਟਰੀ ਦਾ ਮੌਕਾ ਵੀ ਦੇਣਾ ਪਿਆ । ਇਕ ਅਕਤੂਬਰ ਤੋਂ ਵੋਟਿੰਗ ਬੰਦ ਹੋਈ ਅਤੇ ਨਤੀਜਾ ਐਲਾਨਿਆ ਗਿਆ ਜਿਸ ਵਿਚ ਅਦਵਿਕਾ ਜੋਸ਼ੀ ਨੇ 5703 ਵੋਟਾਂ ਨਾਲ ਪਹਿਲਾ, ਨਿਰਵਾਨ ਸਿੰਘ ਸੰਧੂ ਨੇ 4948 ਵੋਟਾਂ ਨਾਲ ਦੂਸਰਾ ਅਤੇ ਸਹਿਦਿਲ ਨੇ 4320 ਵੋਟਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਮਲੋਟ ਲਾਈਵ ਵੱਲੋਂ ਬੀਤੀ ਸ਼ਾਮ ਇਹਨਾਂ ਤਿੰਨ ਪਰਿਵਾਰਾਂ ਲਈ ਸਕਾਈਮਾਲ ਸ਼ਾਪਿੰਗ ਕੰਪਲੈਕਸ ਵਿਖੇ ਸਥਿਤ ''ਮਹਿਫਲ'' ਦੇ ਵਿਹੜੇ ਵਿਚ ਬੱਚਿਆਂ ਦੇ ਸਨਮਾਨ ਲਈ ਇਨਾਮ ਵੰਡ ਸਮਾਰੋਹ ਰੱਖਿਆ । ਇਸ ਮੌਕੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ । ਸਮਾਰੋਹ ਦੌਰਾਨ ਡਾਇਰੈਕਟਰ ਗੁਰਵਿੰਦਰ ਸਿੰਘ ਅਤੇ ਹਰਮਨਜੋਤ ਸਿੱਧੂ ਵੱਲੋਂ ਬੱਚਿਆਂ ਨੂੰ ਇਨਾਮ ਅਤੇ ਸਰਟੀਫੇਕਟ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਤੀਯੋਗਤਾ ਦੇ ਸਪਾਂਸਰਜ ਤੋਂ ਇਲਾਵਾ ਵੀ ਮਲੋਟ ਸ਼ਹਿਰ ਦੇ ਵੱਡੀ ਗਿਣਤੀ ਅਦਾਰਿਆਂ ਵੱਲੋਂ ਵੀ ਇਹਨਾਂ ਬੱਚਿਆਂ ਲਈ ਗਿਫਟ ਭੇਜੇ ਗਏ ਜਿਸ ਕਾਰਨ ਬੱਚਿਆਂ ਦੀ ਖੁਸ਼ੀ ਨੂੰ ਚਾਰ ਚੰਦ ਲੱਗ ਗਏ। ਇਸ ਮੌਕੇ ਬੱਚਿਆਂ ਨਾਲ ਮੌਜੂਦ ਮਾਪਿਆਂ ਵੱਲੋਂ ਮਲੋਟ ਲਾਈਵ ਦਾ ਇਹ ਪ੍ਰਤੀਯੋਗਤਾ ਕਰਵਾਉਣ ਲਈ ਖਾਸ ਧੰਨਵਾਦ ਕੀਤਾ ਗਿਆ । ਇਸ ਪ੍ਰਤੀਯੋਗਤਾ ਅਤੇ ਇਨਾਮ ਵੰਡ ਸਮਾਰੋਹ ਨੂੰ ਸਫਲ ਬਣਾਉਣ ਲਈ ਮਲੋਟ ਲਾਈਵ ਟੀਮ ਮਧੂ ਬਾਲਾ, ਰੀਆ, ਸੋਨੂੰ ਮਲੂਜਾ, ਰਮਨ ਕੁਮਾਰ ਅਤੇ ਰਾਹੁਲ ਛਾਬੜਾ ਨੇ ਅਹਿਮ ਭੂਮਿਕਾ ਨਿਭਾਈ ।