ਆਲ ਇੰਡੀਆ ਇਨਵੀਟੇਸ਼ਨਲ ਕਰਾਟੇ ਚੈਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਮਲੋਟ:- ਕੋਨਗੋਸ਼ੂ ਗੋਜੋਰਿਓ ਕਰਾਟੇ-ਡੂ ਐਸੋਸੀਏਸ਼ਨ ਪੰਜਾਬ ਵੱਲੋਂ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਕਰਵਾਈ ਗਈ ਕਰਾਟੇ ਚੈਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਜਿਸ ਵਿੱਚ 8 ਰਾਜਾਂ ਦੇ 250 ਖਿਡਾਰੀਆਂ ਨੇ ਭਾਗ ਲਿਆ। ਇਸ ਚੈਪੀਅਨਸ਼ਿਪ ਦੀ ਸ਼ੁਰੂਆਤ ਵਿਸ਼ੇਸ਼ ਤੌਰ ਤੇ ਪਹੁੰਚੇ ਅਨੂਗ੍ਰਹਿ ਪਰਜਾਪਤੀ ਬ੍ਰੈਂਡ ਅਬੈਂਸਡਰ ਐਕਸੀਕੋ ਆਯੂਰਵੈਦਾ ਦਿੱਲੀ ਅਤੇ ਚੇਨਈ ਤੋਂ ਪਹੁੰਚੇ ਚੀਫ ਇੰਸਟਰੱਕਟਰ ਇੰਡੀਆ ਕੋਸ਼ੀ ਸ਼੍ਰੀ ਨਿਵਾਸ਼ਲੂ ਅਤੇ ਅਤੇ ਐਡਵੋਕੇਟ ਲਵਦੇਵ ਸਿੰਘ ਗਿੱਲ ਨੇ ਰਿਬਨ ਕੱਟ ਕੇ ਕੀਤੀ। ਵੱਖ-ਵੱਖ ਭਾਰ ਅਤੇ ਉਮਰ ਵਰਗ ਵਿੱਚੋਂ ਖਿਡਾਰੀਆਂ ਨੇ ਬਹੁਤ ਹੀ ਦਿਲਕਸ਼ ਮੁਕਾਬਲੇ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸ਼ੀ ਦੇ ਤਮਗੇ ਪ੍ਰਾਪਤ ਕੀਤੇ। ਇਸ ਚੈਪੀਅਨਸ਼ਿਪ ਵਿੱਚ ਫਸਟ ਟਰਾਫੀ ਤੇ ਪੰਜਾਬ ਦਾ ਕਬਜਾ ਰਿਹਾ। ਇਸ ਚੈਪੀਅਨਸ਼ਿਪ ਦੀ ਸਮਾਪਤੀ ਮੌਕੇ ਸ. ਸ਼ਿਵਦੇਵ ਸਿੰਘ ਗਿੱਲ ਸਹਾਇਕ ਜ਼ਿਲ੍ਹਾ ਅਟਾਰਨੀ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਖੇਡਾਂ ਚੰਗੀ ਸਿਹਤ ਦਾ ਪ੍ਰਤੀਕ ਹਨ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਟਰੱਕਟਰ ਅਤੇ ਚੀਫ ਟੈਕਨੀਕਲ ਡਾਇਰੈਕਟਰ ਪੰਜਾਬ ਨੇ ਦੱਸਿਆ ਕਿ ਬੱਚਿਆਂ ਦਾ ਧਿਆਨ ਖੇਡਾਂ ਵੱਲ ਜਾਗਰੂਕ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਤੇ ਚੰਗੀ ਸਿਹਤ ਦੀ ਸਿਰਜਣਾ ਲਈ ਇਹ ਮੁਕਾਬਲੇ ਹਰ ਸਾਲ ਕਰਵਾਏ ਜਾਂਦੇ ਹਨ। ਇਸ ਮੌਕੇ ਉਹਨਾਂ ਨੇ ਆਏ ਖਿਡਾਰੀਆਂ, ਕੋਚ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਗਤਾਰ ਸਿੰਘ ਬਰਾੜ ਐਮ.ਸੀ, ਵਾਈਸ ਪ੍ਰਧਾਨ ਸੇਠੀ, ਕੋਚ ਲਖਵੀਰ ਕੌਰ, ਮਨਪ੍ਰੀਤ ਕੌਰ, ਗੁਰਦਿੱਤਾ, ਲਵਪ੍ਰੀਤ ਕੌਰ, ਹਰਸ਼ਪਿੰਦਰ ਸਿੰਘ, ਗੋਬਿੰਦ ਸਿੰਘ, ਕਰਨ ਸਿੰਘ, ਰਮਨ ਸਿੰਘ, ਤਮੰਨਾ ਰਾਣੀ, ਨੈਨਸ਼ੀ ਆਦਿ ਹਾਜ਼ਰ ਸਨ।