ਥਾਣਾ ਸਦਰ ਪੁਲਿਸ ਨੇ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਲਿਆ ਹਿਰਾਸਤ 'ਚ
ਮਲੋਟ :- ਬੀਤੇ ਦਿਨੀ ਸ:ਥ ਹਰਜੀਤ ਸਿੰਘ ਨੰ:201/ ਸਮਸ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਵੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਸਾਉਕੇ ਦੀ ਫਿਰਨੀ ਰਾਹੀ ਪਿੰਡ ਰਾਮਨਗਰ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਗਲੀ ਵਿੱਚ ਇੱਕ ਆਦਮੀ ਬਾਹਰ ਗਲੀ ਵਿੱਚੋਂ ਬਾਹਰ ਨਿਕਲਦਾ ਦਿਖਾਈ ਦਿੱਤਾ ਜਦੋਂ ਪੁਲਿਸ ਪਾਰਟੀ ਨੇੜੇ ਪੁੱਜੀ ਤਾਂ ਉਹ ਵਿਅਕਤੀ ਘਬਰਾ ਕੇ ਕਾਹਲੀ ਨਾਲ ਇੱਕ ਘਰ ਵਿੱਚ ਵੜਨ ਦੀ ਕੋਸ਼ਿਸ਼ ਕਰਨ ਲੱਗਾ ਅਤੇ ਉਸ ਨੇ ਪਹਿਨੇ ਹੋਏ ਕਮੀਜ ਦੀ ਸਾਹਮਣੀ ਜੇਬ ਵਿੱਚੋਂ ਇੱਕ ਪਲਾਸਟਿਕ ਦੀ ਇੱਕ ਛੋਟੀ ਲਿਫਾਫੀ ਪਾਰਦਰਸ਼ੀ ਰੰਗ ਚਿੱਟਾ ਆਪਣੇ ਹੱਥ ਨਾਲ ਕੱਢ ਕੇ ਥੱਲੇ ਸੜਕ ਤੇ ਸੁੱਟ ਦਿੱਤੀ ਤਾਂ ਸ਼ੱਕ ਦੀ ਬਿਨਾਹ ਪਰ ਉਸ ਵਿਅਕਤੀ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਉਸ ਵਿਅਕਤੀ ਵੱਲੋਂ ਸੜਕ ਪਰ ਸੁੱਟੀ ਹੋਈ ਛੋਟੀ ਲਿਫਾਫੀ ਪਲਾਸਟਿਕ ਨੂੰ ਵੀ ਸੜਕ ਉੱਪਰੋ ਚੁੱਕਿਆ । ਜੋ ਲਿਫਾਫੀ ਪਾਰਦਰਸ਼ੀ ਹੋਣ ਕਾਰਨ ਉਸ ਵਿੱਚੋਂ ਹੈਰੋਇਨ ਸ਼ਰੇਆਮ ਦਿਖਾਈ
ਦੇ ਰਹੀ ਹੈ । ਲਿਖਤੀ ਇਤਲਾਹ ਥਾਣਾ ਮੋਸੂਲ ਹੋਣ ਤੋਂ ਐੱਸ.ਆਈ ਹਰਵਿੰਦਰ ਸਿੰਘ 392/ ਸਮਸ ਸਮੇਤ ਸਾਥੀ ਕਰਮਚਾਰੀਆ ਦੇ ਮੌਕਾ ਪਰ ਪੁੱਜ ਕੇ ਹਾਲਾਤਾਂ ਤੋਂ ਜਾਣੂੰ ਹੋਇਆ ਅਤੇ ਕਾਬੂ ਕੀਤੇ ਵਿਅਕਤੀ ਦਾ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਮੰਗਲ ਸਿੰਘ ਪੁੱਤਰ ਅਰਜਨ ਸਿੰਘ ਪੁੱਤਰ ਅਪਾਰ ਸਿੰਘ ਵਾਸੀ ਪਿੰਡ ਸਾਉਂਕੇ ਦੱਸਿਆ । ਫਿਰ ਏ.ਐੱਸ.ਆਈ ਹਰਜੀਤ ਸਿੰਘ ਨੇ ਮੰਗਲ ਸਿੰਘ ਪਾਸੋ ਬ੍ਰਾਮਦ ਕੀਤੀ ਹੈਰੋਇਨ ਐਸ ਆਈ ਹਰਵਿੰਦਰਪਾਲ ਸਿੰਘ ਦੇ ਪੇਸ਼ ਕੀਤੀ । ਐੱਸ.ਆਈ ਹਰਵਿੰਦਰਪਾਲ ਸਿੰਘ ਨੇ ਕੰਪਿਊਟਰ ਕੰਢੇ ਦੀ ਮੱਦਦ ਨਾਲ ਬ੍ਰਾਮਦ ਕੀਤੀ ਹੈਰੋਇਨ ਦਾ ਵਜਨ ਕੀਤਾ। ਜੋ 10 ਗ੍ਰਾਮ ਲਿਫਾਫੀ ਪਲਾਸਟਿਕ ਸਮੇਤ ਹੋਈ । ਫਿਰ ਐੱਸ.ਆਈ ਨੇ ਹੈਰੋਇਨ ਦਾ ਇੱਕ ਪੁਲੰਦਾ ਤਿਆਰ ਕੀਤਾ ਅਤੇ ਪੁਲੰਦਾ ਹੈਰੋਇਨ ਨੂੰ ਆਪਣੀ ਮੋਹਰ ਅੱਖਰੀ HS ਨਾਲ ਸਰਬਮੋਹਰ ਕਰਕੇ ਨਮੂਨਾ ਮੋਹ ਫਾਰਮ M - 29 ਵੱਖ ਤਿਆਰ ਕੀਤੀ ਅਤੇ ਮਾਲ ਮੁਕੱਦਮਾ ਨੂੰ ਫਰਦ ਰਾਹੀ ਕਬਜਾ ਪੁਲਿਸ ਵਿੱਚ ਲਿਆ । ਮੁਸੱਮੀ ਮੰਗਲ ਸਿੰਘ ਉਕਤ ਨੇ ਆਪਣੇ ਕਬਜਾਂ ਵਿੱਚ ਹੈਰੋਇਨ ਰੱਖਣ ਸਬੰਧੀ ਜੁਰਮ 21 ( By / 61 / 85 NDPS AC ਦਾ ਕੀਤਾ ਹੋਣ ਤੇ ਰੁੱਕਾ ਬਰਖਿਲਾਫ ਮੰਗਲ ਸਿੰਘ ਉਕਤ ਲਿਖ ਕੇ ਥਾਣਾ ਭੇਜ ਕੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਵਾਇਆ । ਐੱਸ.ਆਈ ਨੇ ਮੌਕਾ ਪਰ ਤਫਤੀਸ਼ ਮੁਕੰਮਲ ਕਰਕੇ ਵਾਪਸੀ ਪਰ ਥਾਣਾ ਪੁੱਜ ਕੇ ਕੋਈ ਹੋਰ ਸੀਨੀਅਰ ਅਫ਼ਸਰ ਹਾਜਰ ਥਾਣਾ ਨਾ ਹੋਣ ਕਰਕੇ ਮਾਲ ਮੁਕੱਦਮਾ ਆਪਣੀ ਤਹਿਵੀਲ ਵਿੱਚ ਰੱਖ ਲਿਆ ਅਤੇ ਦੋਸ਼ੀ ਮੰਗਲ ਸਿੰਘ ਉਕਤ ਨੂੰ ਬੰਦ ਹਵਾਲਾਤ ਥਾਣਾ ਕਰਵਾਇਆ ਗਿਆ । ਦੋਸ਼ੀ ਉਕਤ ਦੀ ਜਾਇਜ਼ ਪੁਲਿਸ ਹਿਰਾਸਤ ਅੱਜ ਖਤਮ ਹੁੰਦੀ ਹੈ । ਦੋਸ਼ੀ ਉਕਤ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਕਰਨਾ ਹੈ ਕਿ ਉਹ ਇਹ ਹੈਰੋਇਨ ਕਿਥੇ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨਾ ਸੀ । ਇਸ ਲਈ ਦੋਸ਼ੀ ਉਕਤ ਦਾ 03 ਦਿਨ ਦਾ ਪੁਲਿਸ ਰਿਮਾਂਡ ਮੰਨਜੂਰ ਫਰਮਾ ਕੇ ਜਿਸਮ ਦੋਸ਼ੀ ਹਵਾਲੇ ਪੁਲਿਸ ਕੀਤਾ ਜਾਵੇ ਜੀ।