ਐਪਲ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਿਆ ਸਵੱਛਤਾ ਪਖਵਾੜਾ ਦਿਵਸ
ਐਪਲ ਇੰਟਰਨੈਸ਼ਨਲ ਸਕੂਲ ਵਿੱਚ ਸਵੱਛਤਾ ਪਖਵਾੜਾ 1 ਤੋਂ 15 ਸਤੰਬਰ ਤੱਕ ਮਨਾਇਆ ਗਿਆ। ਜਿਸ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿਵੇਂ ਕਿ ਸਵੱਛਤਾ ਸ਼ਪਥ, ਕਮਿਊਨਿਟੀ ਆਉਟਰੀਚ ਪ੍ਰੋਗਰਾਮ, ਗ੍ਰੀਨ ਸਕੂਲ ਡਰਾਈਵ, ਹਾਈਜੀਨ ਦਿਵਸ, ਸਵੱਛਤਾ ਪਖਵਾੜਾ ਕਵਿਜ਼ ਅਤੇ ਸਕੂਲ ਪ੍ਰਦਰਸ਼ਨੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਪਲ ਇੰਟਰਨੈਸ਼ਨਲ ਸਕੂਲ ਵਿੱਚ ਸਵੱਛਤਾ ਪਖਵਾੜਾ 1 ਤੋਂ 15 ਸਤੰਬਰ ਤੱਕ ਮਨਾਇਆ ਗਿਆ। ਜਿਸ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿਵੇਂ ਕਿ ਸਵੱਛਤਾ ਸ਼ਪਥ, ਕਮਿਊਨਿਟੀ ਆਉਟਰੀਚ ਪ੍ਰੋਗਰਾਮ, ਗ੍ਰੀਨ ਸਕੂਲ ਡਰਾਈਵ, ਹਾਈਜੀਨ ਦਿਵਸ, ਸਵੱਛਤਾ ਪਖਵਾੜਾ ਕਵਿਜ਼ ਅਤੇ ਸਕੂਲ ਪ੍ਰਦਰਸ਼ਨੀ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਪਾਲ ਢਿੱਲੋਂ ਨੇ ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਇਸ ਗਤੀਵਿਧੀ ਨੂੰ ਸਫਲ ਬਣਾਉਣ ਵਿੱਚ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
Author : Malout Live