ਸਿਹਤ ਵਿਭਾਗ ਵੱਲੋਂ 4 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ ਚੀਰਾ ਰਹਿਤ ਪੰਦਰਵਾੜਾ: ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ:- ਜਨ ਸੰਖਿਆ ਨੂੰ ਕੰਟਰੋਲ ਕਰਨ ਦੇ ਸਬੰਧ ਵਿੱਚ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹੇ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ, ਮਲਟੀਪਰਪਜ਼ ਹੈਲਥ ਸੁਪਰਵਾਈਜਰ ਅਤੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਮੇਲ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ ਮਿਤੀ 21 ਨਵੰਬਰ ਤੋਂ 4 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਸਬੰਧੀ ਜਾਗਰੂਕਤਾ ਅਤੇ ਸੇਵਾਵਾਂ ਸਬੰਧੀ ਪੰਦਰਵਾੜਾ ਮਨਾਇਆ ਜ ਜਿਸ ਵਿੱਚ ਪਹਿਲਾ ਦੰਪਤੀ ਸੰਪਰਕ ਹਫ਼ਤਾ 27 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੈਰਾ ਮੈਡੀਕਲ ਸਟਾਫ਼ ਅਤੇ ਆਸ਼ਾ ਵਰਕਰ ਘਰ ਘਰ ਜਾ ਕੇ ਸਰਵੇ ਕਰ ਕੇ ਲੋਕਾਂ ਨੂੰ ਚੀਰਾ ਰਹਿਤ ਨਸਬੰਧੀ ਅਤੇ ਪਰਿਵਾਰ ਭਲਾਈ ਸਕੀਮਾਂ ਸਬੰਧੀ ਜਾਗਰੂਕ ਕਰਨਗੇ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਲੈਣ ਲਈ ਪ੍ਰੇਰਤ ਕੀਤਾ ਜਾਵੇਗਾ, ਉਹ ਆਮ ਲੋਕਾਂ ਨੁੰ ਵਿਆਹ ਦੀ ਸਹੀ ਉਮਰ, ਪਰਿਵਾਰ ਨਿਯੋਜਨ, ਬੱਚਿਆਂ ਵਿੱਚ ਅੰਤਰ ਬਾਰੇ ਜਾਣਕਾਰੀ ਦੇ ਰਹੀਆਂ ਹਨ। ਸੰਪੂਰਨ ਯੋਗ ਜੋੜਿਆਂ ਨੂੰ ਚੀਰਾ ਰਹਿਤ ਨਸਬੰਦੀ ਦੇ ਫਾਇਦੇ ਦੱਸ ਦੇ ਅਪਨਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਇਸੇ ਤਰ੍ਹਾਂ ਆਬਾਦੀ ਸਥਿਰਤਾ ਪੰਦੜਵਾੜਾ ਮਿਤੀ 28 ਨਵੰਬਰ ਤੋਂ 4 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸਿਹਤ ਵਿਭਾਗ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਚੀਰਾ ਰਹਿਤ ਨਸਬੰਦੀ ਦੇ ਅਪ੍ਰੇਸ਼ਨ ਕੈਂਪ ਲਗਾਏ ਜਾਣਗੇ ਅਤੇ ਕਾਪਰ ਟੀ ਦੇ ਕੈਂਪ ਅਤੇ ਪਰਿਵਾਰ ਨਿਯੋਜਨ ਹੋਰ ਸਾਧਨ ਮੁਹੱਈਆਂ ਕਰਵਾਏ ਜਾਣਗੇ। ਉਹਨਾਂ ਜਿਲ੍ਹੇ ਦੇ ਸਮੂਹ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਕਿ ਪਰਿਵਾਰ ਨਿਯੋਜਨ ਵਿੱਚ ਪੁਰਸ਼ਾਂ ਦੀ ਹਿੱਸੇਦਾਰੀ ਵਧਾਉਣ ਲਈ ਉਹਨਾਂ ਨੁੰ ਚੀਰਾ ਰਹਿਤ ਨਸ਼ਬੰਦੀ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ। ਇਸ ਮੌਕੇ ਡਾ ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਐਨ ਼ਐਸ ਼ਵੀ ਼ (ਚੀਰਾ ਰਹਿਤ ਨਸਬੰਦੀ) ਦੇ ਵਿਸ਼ੇਸ ਕੈਂਪ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ 1 ਅਤੇ 3 ਦਸਬੰਰ ਨੂੰ, ਸਿਵਲ ਹਸਪਤਾਲ ਮਲੋਟ ਵਿਖੇ 28 ਨਵੰਬਰ ਤੋਂ 4 ਦਸਬੰਰ ਤੱਕ, ਸਿਵਲ ਹਸਪਤਾਲ ਗਿੱਦੜਬਾਹਾ ਵਿਖੇ 2,3 ਅਤੇ 4 ਦਸੰਬਰ ਨੂੰ ਅ਼ਤੇ ਸੀ.ਐਚ.ਸੀ. ਲੰਬੀ ਵਿਖੇ 27 ਨਵੰਬਰ ਨੂੰ, ਸੀ.ਐਚ.ਸੀ. ਬਰੀਵਾਲਾ ਵਿਖੇ 26 ਨਵੰਬਰ ਅਤੇ 3 ਦਸੰਬਰ ਨੂੰ, ਸੀ.ਐਚ.ਸੀ ਦੋਦਾ ਵਿਖੇ 1 ਦਸੰਬਰ ਨੂੰ ਲਗਾਏ ਜਾਣਗੇ।ਉਹਨਾਂ ਸਾਰੇ ਵਿਭਾਗਾਂ, ਸਵੈ ਸੇਵੀ ਸੰਸਥਾਵਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਬਾਦੀ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਪਾਉਣ। ਇਸ ਸਮੇਂ ਡਾ ਜਾਗ੍ਰਿਤੀ ਚੰਦਰ ਜਿਲ੍ਹਾ ਟੀਕਾਕਰਣ ਅਫ਼ਸਰ, ਸ੍ਰੀ ਗੁਰਤੇਜ ਸਿੰਘ ਅਤੇ ਸ੍ਰੀ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸ੍ਰੀ ਵਿਨੌਦ ਖੁਰਾਣਾ, ਲਾਲ ਚੰਦ, ਗਗਨਦੀਪ ਕੌਰ ਬੀ.ਸੀ.ਸੀ. ਹਾਜਰ ਸਨ।