ਬਲਾਕ ਲੰਬੀ ਦੇ ਪਿੰਡਾਂ ਵਿੱਚ ਮਿਸ਼ਨ ਇੰਦਰਧਨੁਸ਼ ਤਹਿਤ ਕੀਤਾ ਜਾ ਰਿਹਾ ਟੀਕਾਕਰਣ
ਮਲੋਟ:- ਕੋਵਿਡ-19 ਦੀ ਮਹਾਂਮਾਰੀ ਕਾਰਣ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਮਾਰਚ 2022 ਤੋਂ ਮਈ 2022 ਤੱਕ ਤੀਬਰ ਮਿਸ਼ਨ ਇੰਦਰਧਨੁਸ਼ ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਬਲਾਕ ਲੰਬੀ ਦੇ ਵੱਖ-ਵੱਖ ਪਿੰਡਾਂ ਵਿੱਚ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਪਹਿਲਾ ਗੇੜ ਮਿਤੀ 07 ਮਾਰਚ ਨੂੰ ਸ਼ੁਰੂ ਕੀਤਾ ਗਿਆ, ਦੂਜਾ ਗੇੜ ਅੱਜ ਅਤੇ ਤੀਜਾ ਤੇ ਆਖਰੀ ਗੇੜ ਮਈ ਮਹੀਨੇ ਦੇ ਪਹਿਲੇ ਹਫਤੇ ਵਿੱਚ ਚਲਾਇਆ ਜਾਵੇਗਾ।
ਜਿਸ ਵਿੱਚ ਸਪੈਸ਼ਲ ਮੁਫਤ ਟੀਕਾਕਰਨ ਮੁਹਿੰਮ ਚਲਾਉਂਦਿਆਂ ਉਹਨਾਂ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਜੋ ਕਿ ਕੋਵਿਡ-19 ਮਹਾਂਮਾਰੀ ਕਾਰਣ ਜਾਂ ਕਿਸੇ ਹੋਰ ਕਾਰਣਾਂ ਕਰਕੇ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਇਹਨਾਂ ਕੈਂਪਾ ਦੋਰਾਨ ਵਿਸ਼ੇਸ਼ ਤੋਰ ਤੇ ਸ਼ੈਲਰਾਂ, ਉਸਾਰੀ ਅਧੀਨ ਇਮਾਰਤਾਂ ਜਾਂ ਜਿੱਥੇ ਪਰਵਾਸੀ ਆਬਾਦੀ ਜਿਆਦਾ ਹੈ, ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਬੱਚਿਆਂ ਜਾਂ ਗਰਭਵਤੀ ਅੋਰਤਾਂ ਦਾ ਕੋਈ ਵੀ ਟੀਕਾਕਰਨ ਖੁਰਾਕ ਰਹਿ ਗਈ ਹੈ ਤਾਂ ਉਕਤ ਗੇੜ ਮਿਤੀ ਨੂੰ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜਰੂਰ ਕਰਵਾਉਣ। ਵਧੇਰੇ ਜਾਣਕਾਰੀ ਲਈ ਆਸ਼ਾ ਜਾਂ ਏ.ਐੱਨ.ਐੱਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ।