ਸਿਵਲ ਹਸਪਤਾਲ ਮਲੋਟ ਤੋਂ ਬੱਚਿਆਂ ਦੇ ਡਾਕਟਰ ਗੌਤਮ ਕਾਮਰਾ ਨੇ ਦਿੱਤਾ ਅਸਤੀਫਾ
ਮਲੋਟ:- ਸਿਵਲ ਹਸਪਤਾਲ ਮਲੋਟ ਪਹਿਲਾ ਤੋਂ ਡਾਕਟਰਾਂ ਦੀ ਘਾਟ ਨਾਲ ਜੂਝਦਾ ਆ ਰਿਹਾ ਹੈ। ਜਿਸ ਦੌਰਾਨ ਗਰੀਬ ਲੋਕਾਂ ਨੂੰ ਮਜ਼ਬੂਰੀ ਵੱਸ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਭਾਅ ਦਾ ਇਲਾਜ਼ ਕਰਵਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਆਪ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਂਦਿਆ ਡਾਕਟਰਾਂ ਵੱਲੋਂ ਲਗਾਤਾਰ ਅਸਤੀਫਾ ਦਿੱਤਾ ਜਾ ਰਿਹਾ ਹੈ। ਜਿਸ ਦੌਰਾਨ ਸਿਵਿਲ ਹਸਪਤਾਲ ਮਲੋਟ ਵਿੱਚ ਹੱਡੀਆ ਦੇ ਸਪੈਸ਼ਲਿਸਟ ਡਾ. ਗੁਰਲਵ ਜੌਰਾ ਤੋਂ ਬਾਅਦ ਬੱਚਿਆ ਦੇ ਸਪੈਸ਼ਲਿਸਟ ਡਾ. ਗੌਤਮ ਕਾਮਰਾ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ। ਜਿਸਦੀ ਪੁਸ਼ਟੀ ਮਲੋਟ ਲਾਈਵ ਦੀ ਟੀਮ ਨਾਲ ਗੱਲਬਾਤ ਦੌਰਾਨ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਰਸ਼ਮੀ ਚਾਵਲਾ ਨੇ ਕੀਤੀ।