ਥਾਣਾ ਗਿੱਦੜਬਾਹਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਦਿਖਾਈ ਗਈ ਇਮਾਨਦਾਰੀ
ਮਲੋਟ (ਗਿੱਦੜਬਾਹਾ): ਥਾਣਾ ਗਿੱਦੜਬਾਹਾ ਦੇ ਮੁਲਾਜ਼ਮ ਮਨਦੀਪ ਸਿੰਘ ਅਤੇ ਪੀ.ਐੱਚ.ਜੀ ਗੁਰਜੀਤ ਸਿੰਘ ਵੱਲੋਂ ਆਪਣੀ ਡਿਊਟੀ ਤੇ ਆਉਂਦੇ ਸਮੇ ਦੌਰਾਨ ਪਿੰਡ ਥਰਾਜਵਾਲਾ ਰੋਡ ਨੇੜੇ ਗਿੱਦੜਬਾਹਾ ਵਿਖੇ ਇੱਕ ਮੋਬਾਈਲ ਫੋਨ ਮਿਲਿਆ। ਇਹਨਾਂ ਪੁਲਿਸ ਮੁਲਾਜਮਾਂ ਵੱਲੋਂ ਇੰਸਪੈਕਟਰ ਬਿਕਰਮ ਸਿੰਘ ਮੁੱਖ ਅਫ਼ਸਰ ਥਾਣਾ ਗਿੱਦੜਬਾਹਾ ਨਾਲ ਮੋਬਾਇਲ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ। ਜਿਸ ਤੇ ਐੱਸ.ਐੱਚ.ਓ ਗਿੱਦੜਬਾਹਾ ਦੀਆਂ ਹਦਾਇਤਾਂ ਤੇ ਇਹਨਾਂ ਪੁਲਿਸ ਮੁਲਜ਼ਮਾਂ ਵੱਲੋਂ
ਮੋਬਾਇਲ ਦੇ ਅਸਲ ਮਾਲਕ ਨੂੰ ਟਰੇਸ ਕੀਤਾ ਗਿਆ। ਜਿਸ ਤੇ ਪੁਲਿਸ ਮੁਲਾਜਮਾਂ ਵੱਲੋਂ ਮੋਬਾਇਲ ਦੇ ਅਸਲ ਮਾਲਕ ਸਾਜਨ ਵਾਸੀ ਪਿੰਡ ਚੰਨੂ ਨੂੰ ਮੋਬਾਈਲ ਫੋਨ ਸੌਂਪਿਆ। ਜਿੱਥੇ ਦੋਨਾਂ ਪੁਲਿਸ ਮੁਲਜਮਾਂ ਨੇ ਆਪਣੀ ਇਮਾਨਦਾਰੀ ਨੂੰ ਬਰਕਰਾਰ ਰੱਖਦਿਆ ਇਹ ਸ਼ਲਾਘਾਯੋਗ ਕੰਮ ਕੀਤਾ। ਜਿਸ ਤੇ ਫੋਨ ਦੇ ਮਾਲਕ ਸਾਜਨ ਨੇ ਐੱਸ.ਐੱਚ.ਓ ਗਿੱਦੜਬਾਹਾ ਤੇ ਪੁਲਿਸ ਮੁਲਾਜਮਾਂ ਦਾ ਧੰਨਵਾਦ ਕੀਤਾ। Author: Malout Live