ਮਲੋਟ ’ਚ ਪੁੱਡਾ ਕਲੋਨੀ ’ਚ ਹੀ ਵਿਕਣਗੇ ਪਟਾਕੇ, ਬਿਨ੍ਹਾਂ ਲਾਇਸੰਸ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ, ਲਾਇਸੰਸ ਲਈ ਅਰਜ਼ੀਆਂ ਮੰਗੀਆਂ

ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਡੈਵੀ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਦਿਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਲਾਇਸੰਸ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਥਾਵਾਂ ਨਿਰਧਰਿਤ ਕੀਤੀਆਂ ਗਈਆਂ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਡੈਵੀ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਦਿਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਲਾਇਸੰਸ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਥਾਵਾਂ ਨਿਰਧਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਹਲਕੇ ਵਿੱਚ ਮੰਡੀ ਲੱਖੇਵਾਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੱਖੇਵਾਲੀ ਦੇ ਖੇਡ ਗਰਾਊਂਡ ਵਿੱਚ, ਮੰਡੀ ਬਰੀਵਾਲਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ, ਗੁਰੂ ਨਾਨਕ ਕਾਲਜ, ਟਿੱਬੀ ਸਾਹਿਬ ਰੋਡ ਦੇ ਸਾਹਮਣੇ ਸ਼੍ਰੀ ਮੁਕਤਸਰ ਸਾਹਿਬ ਜਗ੍ਹਾ ਖੁੱਲੀ ਹੈ। ਕੈਨਾਲ ਕਲੌਨੀ ਦੇ ਸਾਹਮਣੇ ਵਾਲੀ ਜਗ੍ਹਾਂ ਬਠਿੰਡਾ ਰੋਡ ਸ਼੍ਰੀ ਮੁਕਤਸਰ ਸਾਹਿਬ, ਦਫਤਰ ਨਗਰ ਕੌਂਸਲ ਦੇ ਸਾਹਮਣੇ ਅਬੋਹਰ ਰੋਡ, ਸ਼੍ਰੀ ਮੁਕਤਸਰ ਸਾਹਿਬ ਅਤੇ ਬਰਾੜ ਟਾਇਰਜ਼ ਦੇ ਸਾਹਮਣੇ ਮਾਰਕਿਟ ਕਮੇਟੀ ਦੀ ਜਗ੍ਹਾ ਪਟਾਖਿਆਂ ਦੀ ਵਿਕਰੀ ਸੰਬੰਧੀ ਨਿਰਧਾਰਤ ਕੀਤੀਆਂ ਗਈਆਂ ਹਨ। ਹਲਕਾ ਮਲੋਟ ਵਿੱਚ ਪੁੱਡਾ ਕਲੋਨੀ, ਪੰਚਾਇਤ ਮਾਰਕਿਟ ਨੇੜੇ ਚੌਂਕ ਪੰਨੀਵਾਲਾ ਫੱਤਾ, ਦਸ਼ਮੇਸ਼ ਸਪੋਰਟਸ ਕਲੱਬ, ਥਾਣਾ ਲੰਬੀ ਦੇ ਨਾਲ, ਮੰਡੀ ਕਿੱਲੀਆਂਵਾਲੀ, ਮੰਡੀ ਬੋਰਡ ਦੀ ਜਗ੍ਹਾ।

ਇਸ ਤੋਂ ਇਲਾਵਾ ਹਲਕਾ ਗਿੱਦੜਬਾਹਾ ਵਿੱਚ ਡੀ.ਏ.ਵੀ ਹਾਈ ਸਕੂਲ ਦੇ ਪਲੇਅ ਗਰਾਊਂਡ ਭਾਰੂ ਚੌਂਕ, ਨੇੜੇ ਅਗਰਸੈਨ ਧਰਮਸ਼ਾਲਾ ਗਿੱਦੜਬਾਹਾ। ਦੋਦਾ ਵਿਖੇ ਬਾਬਾ ਧਿਆਨ ਦਾਸ ਦੇ ਡੇਰੇ ਦੀ ਜਗ੍ਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ਤੇ ਪਟਾਕਿਆਂ ਦੇ ਲਾਇਸੰਸ ਜਾਰੀ ਕਰਨ ਸੰਬੰਧੀ ਅਰਜ਼ੀਆਂ 19 ਅਕਤੂਬਰ 2026 ਤੋਂ 23 ਅਕਤੂਬਰ 2026 ਨੂੰ ਸ਼ਾਮ 05:00 ਵਜੇ ਤੱਕ ਸੇਵਾ ਕੇਂਦਰ, ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ 30 ਅਕਤੂਬਰ 2026 ਨੂੰ ਬਾਅਦ ਦੁਪਹਿਰ 03:30 ਵਜੇ ਡਰਾਅ ਰਾਹੀਂ ਪਟਾਕੇ ਵੇਚਣ ਸੰਬੰਧੀ ਲਾਇਸੰਸ ਜਾਰੀ ਕੀਤੇ ਜਾਣਗੇ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ। ਅਰਜੀ/ਦਰਖਾਸਤ ਫਾਰਮ ਸੇਵਾ ਕੇਂਦਰਾਂ ਵਿੱਚ ਉਪਲੱਬਧ ਹਨ। ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਗਏ ਲਾਇਸੰਸ ਤੋਂ ਬਿਨ੍ਹਾਂ ਜੇਕਰ ਕੋਈ ਵਿਅਕਤੀ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Author : Malout Live