ਸਿਹਤ ਵਿਭਾਗ ਵੱਲੋਂ 10 ਤੋਂ 16 ਮਾਰਚ ਤੱਕ ਮਨਾਇਆ ਜਾ ਰਿਹਾ ਵਿਸ਼ਵ ਗਲੂਕੋਮਾ ਹਫ਼ਤਾ

ਮਲੋਟ (ਲੰਬੀ): ਸਿਹਤ ਵਿਭਾਗ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਸੰਬੰਧ ਵਿੱਚ ਡਾ਼ ਪ੍ਰਵਜੀਤ ਸਿੰਘ ਗੁਲਾਟੀ ਐੱਸ.ਐੱਮ.ਓ ਲੰਬੀ ਦੀ ਅਗਵਾਈ ਹੇਠ 10 ਤੋਂ 16 ਮਾਰਚ ਤੱਕ ਵਿਸ਼ਵ ਗਲੂਕੋਮਾ ਹਫ਼ਤਾ ਮਨਾਇਆ ਜਾ ਰਿਹਾ ਹੈ। ਡਾ. ਸਕਤੀਪਾਲ ਨੇ ਆਮ ਲੋਕਾਂ ਨੂੰ ਦੱਸਿਆ ਕਿ ਵਿਸ਼ਵ ਗਲੂਕੋਮਾ ਹਫ਼ਤਾ ਮਨਾਉਣ ਦਾ ਮੁੱਖ ਉਦੇਸ਼ ਕਾਲਾ ਮੋਤੀਆਂ ਦੀ ਰੋਕਥਾਮ ਅਤੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਕੋਈ ਵੀ ਰਿਸ਼ਤੇਦਾਰ, ਭੈਣ ਭਰਾ ਜੇਕਰ ਗਲੂਕੋਮਾ ਤੋਂ ਪੀੜਿਤ ਹੋਵੇ,

ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਹੋਵੇ, ਬਲੱਡ ਪਰੈਸ਼ਰ ਵੱਧਦਾ ਹੋਵੇ, ਦਮਾ, ਅਲਰਜ਼ੀ ਅਤੇ ਚਮੜੀ ਰੋਗਾਂ ਲਈ ਸਟੀਰੌਇਡ ਦੀ ਵਰਤੋਂ ਕਰਦਾ ਹੋਵੇ ਤਾਂ ਉਹ ਗਲੂਕੋਮਾ ਤੋਂ ਪ੍ਰਭਾਵਿਤ ਹੋ ਸਕਦਾ। ਹਰ ਛੇ ਮਹੀਨੇ ਅਪਣੀਆਂ ਅੱਖਾਂ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਗਰਮੀ ਵਿੱਚ ਕਾਲੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੇਸ਼ ਵਿੱਚੋਂ ਅੰਨ੍ਹਾਪਣ ਦੇ ਖਾਤਮੇ ਲਈ ਆਪਣੀਆਂ ਅੱਖਾਂ ਦੀ ਸੰਭਾਲ ਸੰਬੰਧੀ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਸਲਵਿੰਦਰ ਕੌਰ, ਜਗਦੇਵ ਰਾਜ, ਕਰਮਜੀਤ ਕੌਰ, ਆਸ਼ਾ ਵਰਕਰਾਂ ਅਤੇ ਹੋਰ ਲੋਕ ਵੀ ਹਾਜ਼ਿਰ ਸਨ। Author: Malout Live